ਦੀਪ ਸਿੱਧੂ ਦੇ ਬਿਆਨ 'ਤੇ ਭੜਕਿਆ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ, ਦਿੱਤੀ ਇਹ ਚੁਣੌਤੀ

Friday, May 28, 2021 - 10:54 AM (IST)

ਚੰਡੀਗੜ੍ਹ (ਬਿਊਰੋ)- ਦੀਪ ਸਿੱਧੂ ਨੇ ਕੁਝ ਦਿਨ ਪਹਿਲਾਂ ਇਕ ਗੁਰਦੁਆਰਾ ਸਾਹਿਬ 'ਚ ਭਾਸ਼ਣ ਦਿੰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ 'ਤੇ ਵੱਡਾ ਇਲਜ਼ਾਮ ਲਗਾਇਆ ਸੀ। ਦੀਪ ਸਿੱਧੂ ਨੇ ਕਿਹਾ ਸੀ ਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਦੱਸਦਾ ਹੈ। ਦੀਪ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦੀਪ ਸਿੱਧੂ ਦੇ ਇਲਜ਼ਾਮ ਦਾ ਜਵਾਬ ਦਿੱਤਾ ਹੈ।

ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਕਿਹਾ ਕਿ ਦੀਪ ਸਿੱਧੂ ਵਲੋਂ ਇਹ ਬਿਆਨ ਲੋਕਾਂ ਨੂੰ ਭੜਕਾਉਣ ਲਈ ਲਗਾਇਆ ਗਿਆ ਹੈ। ਅੱਜ ਦੇ ਜ਼ਮਾਨੇ 'ਚ ਇੰਟਰਨੈੱਟ ਦੇ ਮਾਧਿਅਮ ਰਾਹੀਂ ਅਸੀਂ ਦੂਜਾ ਪੱਖ ਬਿਆਨ ਕਰ ਸਕਦੇ ਹਾਂ। ਦੀਪ ਸਿੱਧੂ ਨੂੰ ਚੈਲੰਜ ਕਰਦਿਆਂ ਢੱਡਰੀਆਂਵਾਲਾ ਨੇ ਕਿਹਾ ਕਿ ਉਹ ਦੀਪ ਸਿੱਧੂ ਨੂੰ ਚੈਲੰਜ ਕਰਦੇ ਹਨ ਕਿ ਉਹ ਇਸ ਦਾ ਗੱਲ ਦਾ ਪਰੂਫ ਦਿਖਾਵੇ, ਜੋ ਉਹ ਕਹਿ ਰਿਹਾ ਹੈ ਕਿ ਮੈਂ ਆਪਣੀ ਵੀਡੀਓ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਆਖਿਆ ਹੈ।

ਦੀਪ ਸਿੱਧੂ 'ਤੇ ਇਲਜ਼ਾਮ ਲਗਾਉਂਦਿਆਂ ਢੱਡਰੀਆਂਵਾਲਾ ਨੇ ਕਿਹਾ ਕਿ ਇਹ ਉਹ ਸ਼ਖ਼ਸ ਹੈ, ਜਿਸ ਕਾਰਨ ਕਿਸਾਨੀ ਅੰਦੋਲਨ ਤਹਿਸ-ਨਹਿਸ ਹੋਣ ਕੰਢੇ ਆ ਗਿਆ ਸੀ। ਅਜਿਹੇ ਲੋਕ ਪਹਿਲਾਂ ਤਾਂ ਤੁਹਾਡਾ ਸਾਥ ਨਹੀਂ ਦਿੰਦੇ ਤੇ ਜੇਕਰ ਉਹ ਸਾਥ ਦੇ ਵੀ ਦੇਣ ਤਾਂ ਆਪਣੀਆਂ ਸ਼ਰਤਾਂ ਮੂਹਰੇ ਰੱਖ ਦਿੰਦੇ ਹਨ। ਜੇਕਰ ਕੋਈ ਸਿਰਫਿਰਿਆ ਬੰਦਾ ਦੀਪ ਸਿੱਧੂ ਦੀ ਗੱਲ ਨੂੰ ਸੱਚ ਮੰਨ ਲਵੇ ਤਾਂ ਉਹ ਮੈਨੂੰ ਜਾਨੋਂ ਮਾਰਨ ਤੱਕ ਚਲਿਆ ਜਾਵੇਗਾ।

ਢੱਡਰੀਆਂਵਾਲਾ ਨੇ ਕਿਹਾ ਕਿ ਅਜਿਹੇ ਬਹੁਤ ਸਾਰੇ ਹੋਰ ਵੀ ਲੋਕ ਹਨ, ਜੋ ਮੈਨੂੰ ਗਲਤ ਦੱਸਦੇ ਹਨ ਤੇ ਕਹਿੰਦੇ ਹਨ ਕਿ ਮੈਂ ਸਿੱਖ ਧਰਮ ਦੇ ਖ਼ਿਲਾਫ਼ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਉਹ ਮੇਰੇ ਪਿਛਲੇ ਸਾਲ 2020 ਦੇ ਪ੍ਰੋਗਰਾਮਾਂ ਨੂੰ ਸੁਣ ਲੈਣ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਤੁਹਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਨੇੜਤਾ ਹੋਰ ਵੱਧ ਜਾਵੇਗੀ।


sunita

Content Editor

Related News