ਚੀਨ ’ਚ ਅਰਬਪਤੀਆਂ ਦੀ ਗਿਣਤੀ ’ਚ ਗਿਰਾਵਟ, ਵਿਗੜਦੇ ਸਿਆਸੀ ਮਾਹੌਲ ਕਾਰਨ ਛੱਡਣਾ ਚਾਹੁੰਦੇ ਹਨ ਦੇਸ਼

11/01/2023 10:28:04 AM

ਜਲੰਧਰ (ਇੰਟ.)- ਫਾਈਨਸਰਾਂ ’ਤੇ ਕਾਰਵਾਈ ਅਤੇ ਵਿਗੜਦੇ ਸਿਆਸੀ ਮਾਹੌਲ ਕਾਰਨ ਚੀਨ ਦੇ ਕਈ ਅਮੀਰ ਲੋਕ ਆਪਣੇ ਪੈਸਿਆਂ ਦੇ ਨਾਲ ਦੇਸ਼ ਛੱਡ ਰਹੇ ਹਨ। ਚੀਨ ’ਚ ਜ਼ਿਆਦਾਤਰ ਅਮੀਰ ਲੋਕਾਂ ਦੀ ਗਿਣਤੀ ’ਚ ਗਿਰਾਵਟ ਆ ਰਹੀ ਹੈ। ਫੋਰਬਸ ਅਨੁਸਾਰ ਦੁਨੀਆ ਦੇ ਅਨੁਮਾਨਿਤ 2,640 ਅਰਬਪਤੀਆਂ ’ਚੋਂ ਘੱਟ ਤੋਂ ਘੱਟ 562 ਚੀਨ ’ਚੋਂ ਮੰਨੇ ਜਾਂਦੇ ਹਨ, ਜੋ ਪਿਛਲੇ ਸਾਲ ਦੇ 607 ਦੇ ਅੰਕੜੇ ਤੋਂ ਘੱਟ ਹਨ।

ਕਮਜ਼ੋਰ ਯੁਆਨ ਕਰੰਸੀ ਬਣੀ ਪਲਾਇਨ ਦਾ ਕਾਰਨ
ਇਕ ਮੀਡੀਆ ਰਿਪੋਰਟ ’ਚ ਪੁਲਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨਾਜਾਇਜ਼ ਵਿਦੇਸ਼ੀ ਮੁਦਰਾ ਵਪਾਰ ਚੀਨ ਦੇ ਵਿੱਤੀ ਬਾਜ਼ਾਰ ਦੀ ਵਿਵਸਥਾ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰਦਾ ਹੈ। ਨੈਟਿਕਿਸਸ ਨਾਂ ਦੇ ਇਕ ਬੈਂਕ ਦੇ ਅਨੁਮਾਨ ਮੁਤਾਬਕ ਮਹਾਮਾਰੀ ਤੋਂ ਪਹਿਲਾਂ ਹਰ ਸਾਲ ਸੈਰ-ਸਪਾਟੇ ਦੇ ਰਾਹੀਂ ਲਗਭਗ 150 ਅਰਬ ਡਾਲਰ ਚੀਨ ਤੋਂ ਬਾਹਰ ਜਾਂਦੇ ਸਨ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਹਾਲਾਂਕਿ ਕੌਮਾਂਤਰੀ ਯਾਤਰਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਨਹੀਂ ਪਰਤੀ ਹੈ ਪਰ ਉੱਚ ਅਮਰੀਕੀ ਵਿਆਜ ਦਰਾਂ ਅਤੇ ਕਮਜ਼ੋਰ ਯੁਆਨ ਨਕਦੀ ਖ਼ੁਸ਼ਹਾਲ ਚੀਨੀਆਂ ਨੂੰ ਆਪਣਾ ਪੈਸਾ ਦੇਸ਼ ਤੋਂ ਬਾਹਰ ਲਿਜਾਣ ਲਈ ਉਤਸ਼ਾਹਿਤ ਕਰਦੀ ਹੈ, ਜਿਸ ਵਜ੍ਹਾ ਕਾਰਨ ਉਹ ਖੁਦ ਪਲਾਇਨ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ 'ਤੇ ਦਰਜ ਹੋ ਸਕਦੈ ਇਕ ਹੋਰ ਮਾਮਲਾ, ਐੱਸ. ਆਈ. ਟੀ. ਦੇ ਹੱਥ ਲੱਗੇ ਅਹਿਮ ਸਬੂਤ

ਆਰਥਿਕ ਨੀਤੀਆਂ ਦੇ ਕਾਰਨ ਅਨਿਸ਼ਚਿਤਤਾ
2023 ਦੀ ਪਹਿਲੀ ਛਿਮਾਹੀ ਵਿੱਚ ਚੀਨ ਦੇ ਭੁਗਤਾਨ ਸੰਤੁਲਨ ਡਾਟਾ ’ਚ 19.5 ਬਿਲੀਅਨ ਦੀ ਕਮੀ ਸੀ, ਜਿਸ ਨੂੰ ਅਰਥਸ਼ਾਸਤਰੀ ਪੂੰਜੀ ਉਡਾਨ ਦੇ ਸੰਕੇਤਕ ਰੂਪ ’ਚ ਦੇਖਦੇ ਹਨ, ਹਾਲਾਂਕਿ ਗੈਰ-ਰਸਮੀ ਤੌਰ ’ਤੇ ਅਰਥਵਿਵਸਥਾ ਛੱਡਣ ਵਾਲੇ ਧਨ ਦਾ ਅਸਲ ’ਚ ਜ਼ਿਆਦਾ ਹੋ ਸਕਦਾ ਹੈ। ਨੈਟਿਕਿਸਸ ’ਚ ਏਸ਼ੀਆ ਪ੍ਰਸ਼ਾਂਤ ਦੀ ਮੁਖ ਅਰਥਸ਼ਾਸਤਰੀ ਏਲੀਸੀਆ ਗਾਰਸੀਆ ਹੇਰੇਰੋ ਦਾ ਕਹਿਣਾ ਹੈ ਕਿ ਚੀਨ ’ਚ ਭਵਿੱਖ ਦੀਆਂ ਆਰਥਿਕ ਨੀਤੀਆਂ ਅਤੇ ਵਪਾਰ ’ਚ ਅਨਿਸ਼ਚਿਤਤਾ ਵੀ ਲੋਕਾਂ ਨੂੰ ਆਪਣਾ ਪੈਸਾ ਦੇਸ਼ ’ਚੋਂ ਬਾਹਰ ਲਿਜਾਣ ਲਈ ਉਤਸ਼ਾਹਤ ਕਰਦੀ ਹੈ।

ਸਿਰਫ਼ ਟਰਾਂਸਫ਼ਰ ਕਰ ਸਕਦੇ ਹਾਂ 50 ਹਜ਼ਾਰ ਡਾਲਰ
ਚੀਨ ਦੇ ਖ਼ੁਸ਼ਹਾਲ ਲੋਕ ਲੰਬੇ ਸਮੇਂ ਤੋਂ ਆਪਣਾ ਪੈਸਾ ਵਿਦੇਸ਼ਾਂ ’ਚ ਲਿਜਾਣ ਦੇ ਤਰੀਕਿਆਂ ਦੀ ਭਾਲ ’ਚ ਹਨ। ਕਿਉਂਕਿ ਜ਼ਿਆਦਾਤਰ ਤੌਰ ’ਤੇ ਵਿਕਅਤੀਆਂ ਨੂੰ ਹਰੇਕ ਸਾਲ ਸਿਰਫ਼ 50,000 ਡਾਲਰ ਹੀ ਦੇਸ਼ ਤੋਂ ਬਾਹਰ ਟਰਾਂਸਫ਼ਰ ਕਰਨ ਦੀ ਇਜ਼ਾਜਤ ਹੈ। ਹਾਲਾਂਕਿ ਅਮੀਰ ਲੋਕਾਂ ਦੇ ਕੋਲ ਆਪਣੇ ਪੈਸੇ ਨੂੰ ਟਰਾਂਸਫ਼ਰ ਕਰਨ ਦੇ ਲਈ ਕਈ ਅਧਿਕਾਰਕ ਅਤੇ ਗੈਰ-ਰਸਮੀ ਤਰੀਕੇ ਹੁੰਦੇ ਹਨ, ਚਾਹੇ ਉਹ ਹਾਂਗਕਾਂਗ ’ਚ ਕਰੰਸੀ ਵਟਾਂਦਰੇ ਦੇ ਰਾਹੀਂ ਹੋਵੇ, ਜਿੱਥੇ ਪੂੰਜੀ ਕੰਟਰੋਲ ਲਾਗੂ ਨਹੀਂ ਹੁੰਦਾ ਹੈ, ਜਾਂ ਵਿਦੇਸ਼ੀ ਕਾਰੋਬਾਰਾਂ ’ਚ ਪੈਸਾ ਲਾਉਣਾ ਹੋਵੇ। ਅਗਸਤ ’ਚ ਸ਼ੰਘਾਈ ’ਚ ਪੁਲਸ ਨੇ 100 ਮਿਲੀਅਨ ਯੁਆਨ ਤੋਂ ਜ਼ਿਆਦਾ ਦੇ ਨਾਜਾਇਜ਼ ਵਿਦੇਸ਼ੀ ਕਰੰਸੀ ਲੈਣ-ਦੇਣ ਨੂੰ ਸੁਵਿਧਾਜਨਕ ਬਣਾਉਣ ਦੇ ਸ਼ੱਕ ’ਚ ਕੰਪਨੀ ਦੇ ਮਾਲਕ ਸਣੇ ਇਕ ਇਮੀਗ੍ਰੇਸ਼ਨ ਸਲਾਹਕਾਰ ਕੰਪਨੀ ’ਚ ਕੰਮ ਕਰਨ ਵਾਲੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਕਮਰੇ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਫ਼ੈਲੀ ਸਨਸਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News