ਨਗਰ ਕੌਂਸਲ ਚੋਣਾਂ : ਮਾਨਸਾ 'ਚ ਆਜ਼ਾਦ ਉਮੀਦਵਾਰਾਂ ਨੇ ਕੀਤਾ ਕਬਜ਼ਾ

12/17/2017 5:58:45 PM


ਮਾਨਸਾ (ਸੰਦੀਪ) - 17 ਦਸੰਬਰ ਦਿਨ ਐਤਵਾਰ ਨੂੰ ਪੰਜਾਬ 'ਚ 3 ਨਗਰ ਨਿਗਮਾਂ ਅਤੇ 29 ਨਗਰ ਪੰਚਾਇਤਾਂ/ਕੌਂਸਲਾਂ ਲਈ ਵੋਟਾਂ ਪਈਆਂ। ਵੋਟਾਂ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਸੀ। ਵੱਡੀ ਗਿਣਤੀ 'ਚ ਪੋਲਿੰਗ ਬੂਥਾਂ 'ਤੇ ਵੋਟਿੰਗ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਾਣਕਾਰੀ ਮਿਲੀ ਹੈ ਕਿ ਮਾਨਸਾ 'ਚ ਚੋਣਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ। ਜਿਸ ਦੇ ਨਤੀਜੇ ਆ ਚੁੱਕੇ ਹਨ।ਇਨ੍ਹਾਂ ਚੋਣਾਂ ਦੌਰਾਨ ਆਜ਼ਾਦ ਦੇ 7 ਉਮੀਦਵਾਰ ਅਤੇ ਕਾਂਗਰਸ ਦੇ 6 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।

ਮਾਨਸਾ ਦੇ ਨਤੀਜੇ

ਵਾਰਡ ਨੰ 1 - ਰਕਸ਼ਾ ਦੇਵੀ ਆਜ਼ਾਦ ਉਮੀਦਵਾਰ
ਵਾਰਡ ਨੰ 2 - ਮੱਖਣ ਸਿੰਘ ਕਾਂਗਰਸੀ ਉਮੀਦਵਾਰ
ਵਾਰਡ ਨੰ 3 - ਸੀਮਾ ਰਾਨੀ ਕਾਂਗਰਸੀ ਉਮੀਦਵਾਰ
ਵਾਰਡ ਨੰ 4 - ਮਨੋਜ ਕੁਮਾਰ ਕਾਂਗਰਸੀ ਉਮੀਦਵਾਰ
ਵਾਰਡ ਨੰ 5 - ਪਰਮਜੀਤ ਕੌਰ ਆਜ਼ਾਦ ਉਮੀਦਵਾਰ
ਵਾਰਡ ਨੰ 6 - ਵਿਨੋਦ ਕੁਮਾਰ ਕਾਂਗਰਸੀ ਉਮੀਦਵਾਰ
ਵਾਰਡ ਨੰ 7 - ਰਮਨਦੀਪ ਕੌਰ ਆਜ਼ਾਦ ਉਮੀਦਵਾਰ
ਵਾਰਡ ਨੰ 8 - ਰਾਮਪਾਲ ਆਜ਼ਾਦ ਉਮੀਦਵਾਰ
ਵਾਰਡ ਨੰ 9 - ਕਿਰਨਜੀਤ ਕੌਰ ਕਾਂਗਰਸੀ ਉਮੀਦਵਾਰ
ਵਾਰਡ ਨੰ 10 - ਕੀਲੂ ਸਿੰਘ ਕਾਂਗਰਸੀ ਉਮੀਦਵਾਰ 
ਵਾਰਡ ਨੰ 11 - ਬਲਵਿੰਦਰ ਸਿੰਘ ਆਜ਼ਾਦ ਉਮੀਦਵਾਰ
ਵਾਰਡ ਨੰ 12 - ਸੁਖਦੇਵ ਸਿੰਘ ਆਜ਼ਾਦ ਉਮੀਦਵਾਰ
ਵਾਰਡ ਨੰ 13 - ਕੇਵਲ ਸਿੰਘ ਆਜ਼ਾਦ ਉਮੀਦਵਾਰ


Related News