ਭੀੜ ਘੱਟ ਕਰਨ ਲਈ ਪ੍ਰਸ਼ਾਸਨ ਨੇ ਲਿਆ ਫੈਸਲਾ, ਰੋਜ਼ ਖੁੱਲ੍ਹਣਗੀਆਂ ਕਿਤਾਬਾਂ ਦੀਆਂ ਦੁਕਾਨਾਂ

05/06/2020 3:17:33 PM

ਚੰਡੀਗੜ੍ਹ (ਸਾਜਨ) : ਪ੍ਰਸ਼ਾਸਨ ਨੇ ਕਿਤਾਬਾਂ ਦੀਆਂ ਦੁਕਾਨਾਂ ਸਾਹਮਣੇ ਗਾਹਕਾਂ ਦੀ ਭਾਰੀ ਭੀੜ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਦੁਕਾਨਾਂ ਨੂੰ ਓਡ-ਈਵਨ ਤੋਂ ਛੋਟ ਦੀ ਆਗਿਆ ਦੇਣ ਦਾ ਫ਼ੈਸਲਾ ਲਿਆ ਹੈ। ਇਸ ਤਰ੍ਹਾਂ ਉਹ ਹਰ ਇਕ ਦਿਨ ਕਿਤਾਬਾਂ ਅਤੇ ਸਟੇਸ਼ਨਰੀ ਨੂੰ ਵੇਚ ਸਕਣਗੇ। ਦੁਕਾਨਾਂ 'ਚ ਭੀੜ ਨੂੰ ਘੱਟ ਕਰਨ ਦੇ ਉਦੇਸ਼ ਨਾਲ ਅਜਿਹਾ ਕੀਤਾ ਗਿਆ ਹੈ। ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਮੰਗਲਵਾਰ ਨੂੰ ਉੱਚ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਜੋ ਛੋਟ ਦਿੱਤੀ ਗਈ ਹੈ, ਉਹ ਅਰਥ ਵਿਵਸਥਾ ਨੂੰ ਫਿਰ ਤੋਂ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਹੈ। 41 ਦਿਨਾਂ ਤੋਂ ਬਿਨਾਂ ਕਿਸੇ ਨੌਕਰੀ ਜਾਂ ਆਮਦਨੀ ਦੇ ਰੋਜ਼ਾਨਾਂ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ ਇਸ ਨਾਲ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਕੱਲ ਤੋਂ ਖੁੱਲ੍ਹਣਗੇ ਪਾਵਰਕਾਮ ਦੇ ਦਫਤਰ, ਇਸ ਲਈ ਲੈਣਾ ਪਿਆ ਫੈਸਲਾ...   

ਪਾਣੀ ਬਿੱਲ, ਜਾਇਦਾਦ ਕਰ ਦੇ ਭੁਗਤਾਨ ਦੀ ਅੰਤਿਮ ਤਾਰੀਕ ਵਧਾਈ ਜਾਣੀ ਚਾਹੀਦੀ ਹੈ
ਪ੍ਰਸ਼ਾਸਕ ਨੇ ਨਿਰਦੇਸ਼ ਦਿੱਤਾ ਕਿ ਜਾਇਦਾਦ ਕਰ, ਪਾਣੀ ਦੇ ਬਿੱਲ ਆਦਿ ਦੇ ਸਮੇਂ 'ਤੇ ਭੁਗਤਾਨ 'ਤੇ ਛੋਟ, ਰਿਆਇਤ ਗਾਹਕਾਂ ਨੂੰ ਉਪਲੱਭਧ ਹੋਵੇ। ਭੁਗਤਾਨ ਦੀ ਅੰਤਿਮ ਤਾਰੀਖ ਵਧਾਈ ਜਾਣੀ ਚਾਹੀਦੀ ਹੈ। ਪ੍ਰਧਾਨ ਸਕੱਤਰ ਸਿਹਤ ਅਰੁਣ ਕੁਮਾਰ ਗੁਪਤਾ ਨੇ ਕਿਹਾ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਪੀ. ਜੀ. ਆਈ. ਨੂੰ ਵਾਧੂ ਟੈਸਟ ਕਿੱਟਾਂ ਦੇਣ 'ਤੇ ਸਹਿਮਤੀ ਦਿੱਤੀ ਹੈ। ਸਾਰੇ ਜਾਂਚ ਕੇਂਦਰਾਂ ਨੂੰ ਸ਼ਹਿਰ 'ਚ ਟੈਸਟ ਦੀ ਗਿਣਤੀ ਵਧਾਉਣ ਲਈ ਨਿਰਦੇਸ਼ਤ ਕੀਤਾ ਗਿਆ ਹੈ। ਪ੍ਰਸ਼ਾਸਕ ਨੇ ਨਿਰਦੇਸ਼ ਦਿੱਤਾ ਕਿ ਕੰਟੇਨਮੈਂਟ ਜ਼ੋਨ 'ਚ ਹੋਰ ਟੈਸਟ ਕੀਤੇ ਜਾਣ ਦੀ ਲੋੜ ਹੈ। ਵਿੱਤ ਸਕੱਤਰ ਏ. ਕੇ. ਸਿਨਹਾ ਨੇ ਕਿਹਾ ਕਿ ਮਾਮਲੇ ਦੇ ਘੱਟ ਸਰੋਤਾਂ ਨੂੰ ਧਿਆਨ 'ਚ ਰੱਖਦੇ ਹੋਏ ਕੁੱਝ ਵਾਧੂ ਉਪਕਰਨਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Breaking : ਪੰਜਾਬ 'ਚ ਕੋਰੋਨਾ ਨਾਲ 26ਵੀਂ ਮੌਤ, ਜਲੰਧਰ ਦੇ ਨੌਜਵਾਨ ਨੇ ਪੀ.ਜੀ.ਆਈ. 'ਚ ਤੋੜਿਆ ਦਮ 

ਬਸ ਸਟੈਂਡ 'ਤੇ ਫਲ ਸਬਜ਼ੀਆਂ ਦੀ ਅਸਥਾਈ ਵਿਕਰੀ ਲਈ ਹੋ ਰਹੀ ਚਰਚਾ
ਨਗਰ ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਕਿਹਾ ਕਿ ਉਹ ਸੈਕਟਰ-26 'ਚ ਅਸਥਾਈ ਰੂਪ ਤੋਂ ਫਲਾਂ ਅਤੇ ਸਬਜ਼ੀਆਂ ਨੂੰ ਆਈ. ਐੱਸ. ਬੀ. ਟੀ. ਸੈਕਟਰ-17 'ਚ ਮੁੰਤਕਿਲ ਕਰਨ ਲਈ ਥੋਕ ਬਾਜ਼ਾਰ ਦੇ ਵਪਾਰੀਆਂ ਨਾਲ ਚਰਚਾ ਕਰ ਰਹੇ ਹਨ। ਐਡਵਾਈਜ਼ਰ ਮਨੋਜ ਪਰਿਦਾ ਨੇ ਕਿਹਾ ਕਿ ਉਹ ਅੰਤਰਰਾਜੀ ਦੀਆਂ ਸੀਮਾਵਾਂ 'ਚ ਪ੍ਰਵੇਸ਼ ਨਿਕਾਸ ਦੀ ਸਮੱਸਿਆ ਨੂੰ ਸੁਲਝਾਉਣ ਲਈ ਗੁਆਂਢੀ ਸ਼ਹਿਰਾਂ ਦੇ ਨਾਲ ਤਾਲਮੇਲ ਕਰ ਰਹੇ ਹਨ। ਆਫਿਸ ਗੋਵਰਸ ਦੀ ਇਕੱਠੇ ਯਾਤਰਾ ਕਾਰਨ ਯੂ. ਟੀ. ਪ੍ਰਸਾਸ਼ਨ ਨੇ ਸੜਕਾਂ 'ਤੇ ਭੀੜ ਨੂੰ ਘੱਟ ਕਰਨ 'ਚ ਮਦਦ ਕੀਤੀ ਹੈ।


Anuradha

Content Editor

Related News