ਕਰਜ਼ੇ ਤੋਂ ਪਰੇਸ਼ਾਨ ਭੇਤਭਰੀ ਹਾਲਤ ''ਚ ਗੁੰਮ ਹੋਇਆ ਕਿਸਾਨ, ਪਰਿਵਾਰ ਨੂੰ ਖੁਦਕਸ਼ੀ ਦਾ ਖਦਸ਼ਾ

06/20/2020 5:40:17 PM

ਲੰਬੀ/ਮਲੋਟ (ਜੁਨੇਜਾ): ਲੰਬੀ ਦੇ ਪਿੰਡ ਹਾਕੂਵਾਲਾ ਵਿਖੇ ਇਕ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਅਚਾਨਕ ਗੁੰਮ ਹੋ ਗਿਆ। ਪਰਿਵਾਰ ਨੂੰ ਖਦਸ਼ਾ ਹੈ ਕਿ ਉਸਨੇ ਨਹਿਰ 'ਚ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਹੈ। ਇਸ ਲਈ ਵੱਖ-ਵੱਖ ਨਹਿਰਾਂ 'ਚ ਉਸਦੀ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁੰਮ ਹੋਏ ਵਿਅਕਤੀ ਮੱਖਣ ਸਿੰਘ ਦੇ ਭਰਾ ਅਤੇ ਪੰਜਾਬ ਪੁਲਸ ਦੇ ਏ.ਐੱਸ.ਆਈ.ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਘਰੋਂ 9 ਜੂਨ ਨੂੰ ਘਰੋਂ ਖੇਤ ਗਿਆ ਸੀ ਅਤੇ ਮੁੜ ਕਿ ਵਾਪਸ ਨਹੀਂ ਆਇਆ।

ਇਹ ਵੀ ਪੜ੍ਹੋ:ਮਲੋਟ ਦੇ 22 ਸਾਲਾ ਨੌਜਵਾਨ ਦੀ ਕੈਨੇਡਾ 'ਚ ਹੋਈ ਮੌਤ

ਉਨ੍ਹਾਂ ਦੱਸਿਆ ਕਿ ਉਸਦੇ ਸਿਰ 5-6 ਲੱਖ ਦਾ ਕਰਜ਼ਾ ਹੈ, ਜਿਸ ਕਰ ਕੇ ਉਹ ਪਰੇਸ਼ਾਨ ਰਹਿੰਦਾ ਸੀ। ਇਸ ਲਈ ਸਾਨੂੰ ਡਰ ਹੈ ਕਿ ਉਸਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ । ਉਨ੍ਹਾਂ ਪਹਿਲਾਂ ਭਾਲ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ ਪਰ 11 ਜੂਨ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਸ ਤਰ੍ਹਾਂ ਦੇ ਹੂਲੀਏ ਵਾਲੀ ਲਾਸ਼ ਨਹਿਰ ਵਿਚ ਆਈ ਹੈ। ਉਸ ਤੋਂ ਬਾਅਦ ਉਨ੍ਹਾਂ ਨਹਿਰਾਂ 'ਚ ਭਾਲ ਕੀਤੀ ਪਰ ਉਸਦਾ ਕੁਝ ਪਤਾ ਨਹੀਂ ਲੱਗਾ। ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਮੱਖਣ ਸਿੰਘ ਨੇ ਨਹਿਰ 'ਚ ਛਾਲ ਮਾਰਕੇ ਖੁਦਕੁਸ਼ੀ ਕੀਤੀ ਹੈ ਪਰ ਅਜੇ ਤੱਕ ਨਾ ਉਸਦਾ ਕੋਈ ਅਤਾ ਪਤਾ ਲੱਗਾ ਹੈ ਅਤੇ ਨਾ ਹੀ ਲਾਸ਼ ਮਿਲੀ ਹੈ।

ਇਹ ਵੀ ਪੜ੍ਹੋ: ਫਿਲਮੀ ਅਦਾਕਾਰ ਸਰਦਾਰ ਸੋਹੀ ਝੋਨਾ ਲਗਾਉਣ ਲਈ ਖੇਤਾਂ ਦਾ ਪੁੱਤ ਬਣ ਕੇ ਨਿੱਤਰਿਆ


Shyna

Content Editor

Related News