ਪਾਣੀ ਵਾਲੇ ਟੋਏ 'ਚ ਡਿੱਗ ਕੇ ਡੁੱਬਣ ਨਾਲ ਢਾਈ ਸਾਲਾ ਮਾਸੂਮ ਦੀ ਮੌਤ

Saturday, Apr 11, 2020 - 03:57 PM (IST)

ਪਾਣੀ ਵਾਲੇ ਟੋਏ 'ਚ ਡਿੱਗ ਕੇ ਡੁੱਬਣ ਨਾਲ ਢਾਈ ਸਾਲਾ ਮਾਸੂਮ ਦੀ ਮੌਤ

ਬਟਾਲਾ (ਬੇਰੀ)- ਪਾਣੀ ਵਾਲੇ ਟੋਏ ਵਿਚ ਡਿੱਗ ਕੇ ਡੁੱਬਣ ਨਾਲ ਢਾਈ ਸਾਲਾ ਮਾਸੂਮ ਦੀ ਮੌਤ ਹੋਣ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸ.ਆਈ. ਨਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਰਾਕੇਸ਼ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਡਮਰਾ ਥਾਣਾ ਮਹਰਾਜਪੁਰ, ਤਹਿਸੀਲ ਰਾਜਨਪੁਰ ਜ਼ਿਲਾ ਸਤਰਪੁਰ, ਐੱਮ.ਪੀ. ਹਾਲ ਵਾਸੀ ਝੁੱਗੀਆਂ ਪੁਰਾਣਾ ਬਾਈਪਾਸ ਬਟਾਲਾ ਨੇ ਲਿਖਵਾਇਆ ਕਿ ਉਹ ਆਪਣੇ ਘਰ ਝੁੱਗੀਆਂ ਵਿਚ ਮੌਜੂਦ ਸਨ ਕਿ ਸ਼ਾਮ 6 ਵਜੇ ਦੇ ਕਰੀਬ ਉਹ ਆਪਣੇ ਢਾਈ ਸਾਲਾ ਮਾਸੂਮ ਬੱਚੇ ਗੌਰਵ ਦੀ ਤਲਾਸ਼ ਕਰਨ ਲਈ ਗਿਆ ਸੀ ਤਾਂ ਦੇਖਿਆ ਕਿ ਮੇਰੀ ਝੁੱਗੀਆਂ ਦੇ ਪਿੱਛੇ ਇਕ ਟੋਏ ਜਿਸ 'ਚ ਸਾਰੇ ਝੁੱਗੀਆਂ ਦਾ ਪਾਣੀ ਪਿਆ ਸੀ, ਵਿਚ ਡਿੱਗ ਕੇ ਡੂਬਣ ਨਾਲ ਮੇਰੇ ਬੱਚੇ ਦੀ ਮੌਤ ਹੋ ਚੁੱਕੀ ਹੈ। ਐੱਸ.ਆਈ. ਨਰਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਥਾਣਾ ਸਿਵਲ ਲਾਈਨ ਵਿਚ 174 ਸੀ.ਆਰ.ਪੀ.ਸੀ ਦੀ ਕਾਰਵਾਈ ਰਾਕੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਦਿੱਤੀ ਹੈ।


author

Shyna

Content Editor

Related News