ਖੁਸ਼ੀਆਂ ਵਾਲੇ ਘਰ ''ਚ ਪਏ ਕੀਰਨੇ, ਆਨੰਦ ਕਾਰਜ ਕਰਵਾਉਣ ਜਾ ਰਹੇ ਲਾੜੇ ਦੇ ਮਾਮੇ ਦੀ ਸੜਕ ਹਾਦਸੇ ''ਚ ਮੌਤ

Friday, Dec 11, 2020 - 06:09 PM (IST)

ਖੁਸ਼ੀਆਂ ਵਾਲੇ ਘਰ ''ਚ ਪਏ ਕੀਰਨੇ, ਆਨੰਦ ਕਾਰਜ ਕਰਵਾਉਣ ਜਾ ਰਹੇ ਲਾੜੇ ਦੇ ਮਾਮੇ ਦੀ ਸੜਕ ਹਾਦਸੇ ''ਚ ਮੌਤ

ਕੌਹਰੀਆਂ (ਸ਼ਰਮਾ): ਅੱਜ ਸਵੇਰੇ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਗਮੀ 'ਚ ਬਦਲ ਗਈਆਂ ਜਦੋਂ ਲਾੜੇ ਦੇ ਅਨੰਦ ਕਾਰਜ ਕਰਵਾਉਣ ਜਾ ਰਹੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਨਾਲ 'ਚ ਜਾ ਡਿੱਗੀ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਛਾਜਲੀ ਤੋਂ ਹਮਝੜੀ ਵਿਖੇ ਅਨੰਦ ਕਾਰਜ ਕਰਵਾਉਣ ਲਈ ਜਾ ਰਹੇ ਸਨ ਕਿ ਪਿੰਡ ਲਾਡਵੰਜਾਰਾ ਕੋਲ ਕਾਰ ਪੁਲ ਤੋਂ ਨਾਲੇ 'ਚ ਜਾ ਡਿੱਗੀ ਅਤੇ ਹਾਦਸੇ 'ਚ ਲਾੜੇ ਦੇ ਮਾਮੇ ਦੀ ਮੌਤ ਹੋ ਗਈ ।ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਵਾਸੀ ਨੀਲੋਵਾਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਅਬੋਹਰ 'ਚ ਭਿਆਨਕ ਹਾਦਸਾ, ਪਿਕਅੱਪ ਗੱਡੀ ਪਲਟਣ ਨਾਲ 4 ਲੋਕਾਂ ਦੀ ਦਰਦਨਾਕ ਮੌਤ

PunjabKesari

ਜਿਕਰਯੋਗ ਹੈ ਕਿ ਇਹ ਪੁਲ ਕਈ ਦਹਾਕੇ ਪਹਿਲਾਂ ਦਾ ਐੱਸ ਟਾਈਪ ਬਣਿਆ ਹੋਇਆ ਹੈ ਅਤੇ ਇਸ ਤੇ ਪਹਿਲਾਂ ਵੀ ਬਹੁਤ ਹਾਦਸੇ ਵਾਪਰ ਚੁੱਕੇ ਹਨ ਅਤੇ ਇਹ ਪੁਲ ਬਹੁਤ ਵਾਰ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕਿਆ ਹੈ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕੀ।ਇਸ ਸਬੰਧੀ ਚੌਂਕੀ ਇੰਚਾਰਜ ਕੌਹਰੀਆਂ ਰਘਬੀਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪੁੱਤਰ ਗੁਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਨੂੰ ਦੇ ਰਹੇ ਹਾਂ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੀ ਹਮਾਇਤ 'ਚ ਗਏ ਮੁਨੀਮ ਦੀ ਦਿੱਲੀ ਵਿਖੇ ਮੌਤ


author

Shyna

Content Editor

Related News