ਪਲਾਂ ’ਚ ਉੱਜੜ ਗਈਆਂ ਖ਼ੁਸ਼ੀਆਂ, ਜਨਮ ਦਿਨ ਦੀ ਪਾਰਟੀ ਤੋਂ ਬਾਅਦ ਮੌਤ ਨੇ ਪਾਇਆ ਘੇਰਾ

Friday, Feb 02, 2024 - 06:51 PM (IST)

ਪਲਾਂ ’ਚ ਉੱਜੜ ਗਈਆਂ ਖ਼ੁਸ਼ੀਆਂ, ਜਨਮ ਦਿਨ ਦੀ ਪਾਰਟੀ ਤੋਂ ਬਾਅਦ ਮੌਤ ਨੇ ਪਾਇਆ ਘੇਰਾ

ਮੋਰਿੰਡਾ (ਅਰਨੌਲੀ) : ਵਿਸ਼ਵਕਰਮਾ ਚੌਕ ਮੋਰਿੰਡਾ ਵਿਖੇ ਰਾਤ 10 ਵਜੇ ਹਾਦਸਾ ਵਾਪਰਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਤੇ ਉਸ ਦੇ ਸਾਥੀ ਜਨਮ ਦਿਨ ਦੀ ਪਾਰਟੀ ਤੋਂ ਮੋਟਰਸਾਈਕਲ ’ਤੇ ਆ ਰਹੇ ਸਨ। ਇਸ ਦੌਰਾਨ ਮੋਰਿੰਡਾ ਬੱਸ ਸਟੈਂਡ ਵਲੋਂ ਆ ਰਹੀ ਬੋਲੈਰੋ ਗੱਡੀ ਚੌਕ ਪਾਰ ਕਰਨ ਲੱਗੀ ਤਾਂ ਮੋਟਰਸਾਈਕਲ ਨਾਲ ਜਾ ਟਕਰਾਈ, ਜਿਸ ਕਾਰਨ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵਿਚੋਂ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਕਾਲ ਬਣ ਕੇ ਆਈ ਫਾਰਚੂਨਰ ਨੇ ਖੋਹ ਲਿਆ ਸਕੂਲੋਂ ਆ ਰਿਹਾ ਇਕਲੌਤਾ ਪੁੱਤ, ਜਨਮ ਦਿਨ ਤੋਂ ਪਹਿਲਾਂ ਆ ਗਈ ਮੌਤ

ਇਸ ਦੌਰਾਨ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ ਪਹੁੰਚੇ ਪੁਲਸ ਮੁਲਾਜ਼ਮ ਸਰਕਾਰੀ ਹਸਪਤਾਲ ਮੋਰਿੰਡਾ ਤੋਂ ਐਂਬੂਲੈਂਸ ਮੰਗਵਾ ਕੇ ਜ਼ਖਮੀਆਂ ਨੂੰ ਹਸਪਤਾਲ ਲੈ ਗਏ। ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਸ਼ਿਵ ਕੁਮਾਰ ਪੁੱਤਰ ਰਵੀਨੰਦਨ ਮੋਰਿੰਡਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦਕਿ ਰਾਮ ਚੰਦਰ ਪੁੱਤਰ ਸੁਭਾਸ਼ ਚੰਦਰ ਮੋਰਿੰਡਾ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮੌਕੇ ’ਤੇ ਪਹੁੰਚੀ ਪੁਲਸ ਵਲੋਂ ਇਸ ਸਬੰਧੀ ਜਾਂਚ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵੱਡਾ ਹਾਦਸਾ, ਨਵਵਿਆਹੇ ਜੋੜੇ ਦੀ ਮੌਕੇ ’ਤੇ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News