ਸਵਾ ਮਹੀਨਾ ਪਹਿਲਾਂ ਕੈਨੇਡਾ ਭੇਜੀ ਨੌਜਵਾਨ ਕੁੜੀ ਦੀ ਮੌਤ, ਧੀ ਦੀ ਫੋਟੋ ਨੂੰ ਕਲਾਵੇ ’ਚ ਲੈ ਧਾਹਾਂ ਮਾਰ ਰੋਇਆ ਪਿਤਾ
Saturday, Jan 27, 2024 - 07:05 PM (IST)
ਫਰੀਦਕੋਟ (ਜਗਤਾਰ) : ਸਵਾ ਮਹੀਨਾ ਪਹਿਲਾਂ ਚਾਈਂ-ਚਾਈਂ ਕੈਨੇਡਾ ਗਈ ਨਵਨੀਤ ਕੌਰ ਦੀ ਅਚਾਨਕ ਮੌਤ ਹੋ ਗਈ। ਫਰੀਦਕੋਟ ਦੀ ਬਲਬੀਰ ਬਸਤੀ ਦੀ ਰਹਿਣ ਵਾਲੀ ਨਵਨੀਤ ਕੌਰ ਪੁੱਤਰੀ ਗੁਰਪ੍ਰਤਾਪ ਸਿੰਘ ਜਿਸ ਦਾ ਵਿਆਹ ਅਕਤੂਬਰ ਮਹੀਨੇ ’ਚ ਹੋਇਆ ਸੀ ਅਤੇ ਦਸੰਬਰ ਦੇ ਦੂਜੇ ਹਫ਼ਤੇ ਕਰੀਬ ਸਵਾ ਮਹੀਨਾ ਪਹਿਲਾਂ ਪੜ੍ਹਾਈ ਲਈ ਚਾਵਾਂ ਨਾਲ ਕੈਨੇਡਾ ਭੇਜੀ ਧੀ ਦੀ ਮੌਤ ਦੀ ਖ਼ਬਰ ਪੁੱਜਣ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਜੋ ਆਪਣੇ ਸਾਰੇ ਸੁਫ਼ਨੇ ਟੁੱਟੇ ਦੇਖ ਰਿਹਾ ਹੈ ਜੋ ਉਨ੍ਹਾਂ ਨੇ ਧੀ ਨੂੰ ਲੈਕੇ ਸੰਜੋਏ ਸਨ। ਜਾਣਕਾਰੀ ਦਿੰਦੇ ਹੋਏ ਨਵਨੀਤ ਦੇ ਪਿਤਾ ਗੁਰਪ੍ਰਤਾਪ ਸਿੰਘ ਜੋ ਕੇ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਨੇ ਦੱਸਿਆ ਕਿ ਨਵਨੀਤ ਦੀ ਮੌਤ ਤੋਂ ਦੋ ਦਿਨ ਪਹਿਲਾਂ ਉਸ ਨਾਲ ਫੋਨ ’ਤੇ ਗੱਲਬਾਤ ਹੁੰਦੀ ਰਹੀ ਪਰ ਉਸ ਤੋਂ ਬਾਅਦ ਅਚਾਨਕ ਫ਼ੋਨ ’ਤੇ ਗਲਬਾਤ ਨਾ ਹੋ ਸਕੀ ਜਿਸ ਤੋਂ ਘਬਰਾ ਕੇ ਪਹਿਲਾਂ ਉਨ੍ਹਾਂ ਵੱਲੋਂ ਉਸਦੀ ਸਾਥਣ ਕੁੜੀ ਨਾਲ ਗੱਲ ਕੀਤੀ ਅਤੇ ਪਤਾ ਕਰਨ ਨੂੰ ਕਿਹਾ ਅਤੇ ਜਦ ਉਸਦੀ ਸਾਥੀ ਲੜਕੀ ਉਸਦੇ ਪੀ. ਜੀ. ’ਚ ਗਈ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਇਹ ਵੀ ਪੜ੍ਹੋ : ਜਲੰਧਰ ਦੇ ਰਹਿਣ ਵਾਲੇ ਸੀ ਦਸੂਹਾ ਹਾਦਸੇ ’ਚ ਮਾਰੇ ਗਏ ਪੰਜ ਨੌਜਵਾਨ, ਪਰਿਵਾਰਾਂ ’ਚ ਪਸਰਿਆ ਮਾਤਮ
ਇਸ ਦੌਰਾਨ ਉਸ ਨੇ ਨਾਲ ਦੇ ਕਮਰੇ ’ਚ ਰਹਿਣ ਵਾਲੇ ਲੜਕੇ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਜਦ ਕੋਈ ਜਵਾਬ ਨਾ ਮਿਲਿਆ ਤਾਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸ ਮੌਕੇ ਜਦੋਂ ਪੁਲਸ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਨਵਨੀਤ ਮ੍ਰਿਤਕ ਹਾਲਤ ’ਚ ਪਈ ਸੀ। ਉਸਦੀ ਮੌਤ ਕਿਨ੍ਹਾਂ ਕਾਰਨਾਂ ਕਰਕੇ ਹੋਈ ਹੈ, ਇਸ ਸਬੰਧੀ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਮੁਕਤਸਰ ਤੋਂ ਜਲੰਧਰ ਡਿਊਟੀ ਲਈ ਜਾ ਰਹੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ
ਨਵਨੀਤ ਦੇ ਪਿਤਾ ਨੇ ਦੱਸਿਆ ਕਿ ਅਕਤੂਬਰ ਮਹੀਨੇ ’ਚ ਉਸਦੀ ਲੜਕੀ ਦੀ ਸ਼ਾਦੀ ਹੋਈ ਸੀ ਅਤੇ ਹੁਣ ਲੜਕੇ ਨੇ ਵੀ ਉਨ੍ਹਾਂ ਦੀ ਲੜਕੀ ਕੋਲ ਕੈਨੇਡਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ ਹੈ। ਆਪਣੀ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਧੀ ਦੀ ਲਾਸ਼ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ ਤਾਂ ਜੋ ਉਹ ਆਖਰੀ ਵਾਰ ਆਪਣੀ ਧੀ ਦਾ ਮੂੰਹ ਦੇਖ ਸਕਣ। ਇਸ ਮੌਕੇ ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਨਵਨੀਤ ਬਹੁਤ ਹੋਣਹਾਰ ਅਤੇ ਸਾਊ ਸੁਭਾਅ ਦੀ ਕੁੜੀ ਸੀ ਜਿਸਦੀ ਮੌਤ ਦੀ ਵਜ੍ਹਾ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਚਾਰ ਬੱਚਿਆਂ ਸਮੇਤ ਆਸ਼ਕ ਦਾ ਵਿਆਹ ਰੁਕਵਾਉਣ ਗੁਰਦੁਆਰੇ ਪਹੁੰਚੀ ਪ੍ਰੇਮਿਕਾ, ਵੀਡੀਓ ’ਚ ਦੇਖੋ ਕਿਵੇਂ ਹੋਇਆ ਹੰਗਾਮਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8