ਸ਼ੱਕੀ ਹਾਲਾਤ ''ਚ ਬਸਤੀ ਦਾਨਿਸ਼ਮੰਦਾਂ ਦੇ ਨੌਜਵਾਨ ਦੀ ਮੌਤ
Tuesday, Sep 12, 2017 - 07:00 AM (IST)
ਜਲੰਧਰ, (ਜ.ਬ.)- ਬਸਤੀ ਦਾਨਿਸ਼ਮੰਦਾਂ ਦੇ ਸ਼ਿਵਾਜੀ ਨਗਰ 'ਚ ਰਹਿਣ ਵਾਲੇ ਸੰਨੀ ਪੁੱਤਰ ਰਾਜ ਕੁਮਾਰ ਦੀ ਸ਼ੱਕੀ ਹਾਲਾਤ 'ਚ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ। ਥਾਣਾ ਨੰਬਰ 5 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਰੱਖਿਆ ਹੈ।
ਐੱਸ. ਐੱਚ. ਓ. ਸੁਖਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਪਰਮਜੀਤ ਅਨੁਸਾਰ ਸੰਨੀ ਨਸ਼ਿਆਂ ਦਾ ਆਦੀ ਸੀ। ਸਿਵਲ ਹਸਪਤਾਲ ਵਿਖੇ ਉਸ ਦਾ ਇਲਾਜ ਚੱਲ ਰਿਹਾ ਸੀ। ਬੀਤੇ ਦਿਨ ਵੀ ਉਹ ਹਸਪਤਾਲ ਤੋਂ ਦਵਾਈ ਲਿਆਇਆ ਸੀ। ਅੱਜ ਸੰਨੀ ਉਠ ਨਹੀਂ ਰਿਹਾ ਸੀ। ਉਸ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਲਈ ਲਿਜਾ ਰਹੇ ਸੀ ਕਿ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਪੁਲਸ ਅਨੁਸਾਰ ਸੰਨੀ ਖਿਲਾਫ ਕਰੀਬ 9 ਕੇਸ ਦਰਜ ਹਨ, ਜਿਨ੍ਹਾਂ ਵਿਚ ਸ਼ਰਾਬ ਸਮੱਗਲਿੰਗ, ਚੋਰੀ, ਲੁੱਟ-ਖੋਹ ਆਦਿ ਦੇ ਕੇਸ ਸ਼ਾਮਲ ਹਨ।
