ਸ਼ੱਕੀ ਹਾਲਾਤ ''ਚ ਨੌਜਵਾਨ ਦੀ ਮੌਤ
Wednesday, Dec 20, 2017 - 04:24 AM (IST)

ਰੂਪਨਗਰ, (ਵਿਜੇ)- ਇਕ ਬੁਟੀਕ 'ਤੇ ਹੈਲਪਰ ਦੇ ਤੌਰ 'ਤੇ ਕੰਮ ਕਰਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਉਰਫ ਗੁੱਲੂ (28 ਸਾਲ) ਪੁੱਤਰ ਵਿਕਰਮ ਸਿੰਘ ਨਿਵਾਸੀ ਫੂਲ ਚੱਕਰ ਮੁਹੱਲਾ (ਪ੍ਰਦੇਸੀ ਚੌਕ) ਅੱਜ ਦੁਪਹਿਰ ਦੇ ਸਮੇਂ ਬੁਟੀਕ ਤੋਂ ਖਾਣਾ ਲੈਣ ਲਈ ਭਾਈ ਲਾਲੋ ਮਾਰਕੀਟ ਸਥਿਤ ਇਕ ਢਾਬੇ 'ਤੇ ਪਹੁੰਚਿਆ ਪਰ ਉੱਥੇ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਹ ਉੱਥੇ ਹੀ ਡਿੱਗ ਪਿਆ। ਜਿਸ ਦੇ ਬਾਅਦ ਉਕਤ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਲਾਸ਼ ਦਾ ਕੱਲ ਪੋਸਟਮਾਰਟਮ ਕਰਵਾਇਆ ਜਾਵੇਗਾ।