ਪਟਿਆਲਾ 'ਚ ਸੁੱਤੇ ਪਏ ਨੌਜਵਾਨ ਨਾਲ ਵਾਪਰਿਆ ਭਾਣਾ, ਇਕਲੌਤੇ ਕਮਾਊ ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

Friday, Dec 16, 2022 - 05:49 PM (IST)

ਪਟਿਆਲਾ (ਕੰਬੋਜ)- ਪਟਿਆਲਾ ਵਿਖੇ ਵੱਡਾ ਹਾਦਸਾ ਵਾਰਪਨ ਕਾਰਨ ਪਰਿਵਾਰ ਦੇ ਇਕਲੌਤੇ ਕਮਾਊ ਪੁੱਤ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਾਜਵੀਰ ਸਿੰਘ ਵਾਸੀ ਪੁਰਾਣਾ ਬਿਸ਼ਨ ਨਗਰ ਵਜੋਂ ਹੋਈ ਹੈ।  ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਪੁਰਾਣਾ ਬਿਸ਼ਨ ਨਗਰ ਇਲਾਕੇ 'ਚ ਤੜਕੇ ਨੌਜਵਾਨ 'ਤੇ ਘਰ ਦੀ ਛੱਤ ਡਿੱਗ ਗਈ।

PunjabKesari

ਇਸ ਦਾ ਜਿਵੇਂ ਹੀ ਪਰਿਵਾਰਕ ਮੈਂਬਰਾ ਅਤੇ ਗੁਆਂਢੀਆ ਨੂੰ ਲੱਗਾ ਉਨ੍ਹਾਂ ਵੱਲੋਂ ਤੁਰੰਤ ਫ਼ਾਇਰ ਬ੍ਰਿਗੇਡ ਮਹਿਕਮੇ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਪੁੱਜੀ ਫ਼ਾਇਰ ਬ੍ਰਿਗੇਡ ਮਹਿਕਮੇ ਦੀ ਟੀਮ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਨੌਜਵਾਨ ਨੂੰ ਮਲਬੇ ਵਿਚੋਂ ਕੱਢਿਆ ਗਿਆ ਅਤੇ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ। ਇਥੇ ਡਾਕਟਰਾਂ ਵੱਲੋਂ ਨੌਜਵਾਨ ਰਾਜਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।  ਗੁਆਂਢੀ ਬੰਟੀ ਨੇ ਦੱਸਿਆ ਕਿ ਸਵੇਰੇ ਸਾਢੇ 4 ਵਜੇ ਅਚਾਨਕ ਉਨ੍ਹਾਂ ਨੂੰ ਬਹੁਤ ਤੇਜ਼ ਅਵਾਜ ਆਈ ਤਾਂ ਸਾਰੇ ਗੁਆਂਢੀ ਬਾਹਰ ਨਿਕਲ ਆਏ ਸਨ। ਉਨ੍ਹਾਂ ਵੇਖਿਆ ਕਿ ਨਾਲ ਵਾਲੇ ਘਰ ਦੀ ਛੱਤ ਗਈ ਹੈ ਅਤੇ ਉਕਤ ਨੌਜਵਾਨ ਮਲਬੇ ਹੇਠ ਦੱਬ ਗਿਆ ਹੈ। ਇਕਲੌਤੇ ਕਮਾਊ ਪੁੱਤ ਦੀ ਲਾਸ਼ ਵੇਖ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ :  ਨਸ਼ੇ ਨੇ ਉਜਾੜਿਆ ਘਰ, ਭੂਆ ਕੋਲ ਆਏ ਨੌਜਵਾਨ ਨੇ ਫੁੱਫੜ ਨਾਲ ਲਈ ਨਸ਼ੇ ਦੀ ਓਵਰਡੋਜ਼, ਹੋਈ ਮੌਤ

PunjabKesari

PunjabKesari

ਇਹ ਵੀ ਪੜ੍ਹੋ :  ਬੱਸ 'ਚ ਸਫ਼ਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅੱਜ ਬੱਸਾਂ ਦਾ ਰਹੇਗਾ ਚੱਕਾ ਜਾਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


shivani attri

Content Editor

Related News