ਅੰਮ੍ਰਿਤਸਰ ਰੇਲ ਹਾਦਸੇ 'ਚ 'ਰਾਵਣ' ਦੀ ਵੀ ਹੋਈ ਮੌਤ
Saturday, Oct 20, 2018 - 07:15 AM (IST)

ਅੰਮ੍ਰਿਤਸਰ- ਬਿਤੀ ਸ਼ਾਮ ਫਾਟਕ 'ਤੇ ਵਾਪਰੇ ਹਾਦਸੇ ਦੌਰਾਨ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ 'ਚ ਉਹ ਸਖਸ਼ ਵੀ ਸ਼ਾਮਲ ਹੈ ਜਿਸ ਕਾਰਨ ਇਹ ਦੁਸ਼ਿਹਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਸਖਸ਼ ਕੋਈ ਹੋਰ ਨਹੀਂ ਸਗੋਂ ਰਾਵਣ ਹੈ। ਦਰਅਸਲ ਜਦ ਰਾਵਣ ਦਾ ਪੁਤਲਾ ਫੁਕਿਆ ਜਾ ਰਿਹਾ ਸੀ ਤਾਂ ਰਾਵਣ ਵਧ ਤੋਂ ਬਾਅਦ ਦੁਸ਼ਿਹਰੇ ਮੌਕੇ ਰਾਵਣ ਦਾ ਰੋਲ ਅਦਾ ਕਰਨ ਵਾਲਾ ਦਲਵੀਰ ਸਿੰਘ ਵੀ ਪਟਰੀਆਂ ਤੋਂ ਲੰਘ ਰਿਹਾ ਸੀ ਜਿਸ ਕਾਰਨ ਉਹ ਵੀ ਰੇਲ ਗੱਡੀ ਦੀ ਝਪੇਟ 'ਚ ਆ ਗਿਆ ਤੇ ਉਸ ਦੀ ਮੌਤ ਹੋ ਗਈ।