ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਚੀ ਦੇ ਉਮੀਦਵਾਰ ਦੀ ਮੌਤ, ਪਿੰਡ 'ਚ ਛਾਇਆ ਮਾਤਮ

Monday, Oct 14, 2024 - 03:04 PM (IST)

ਸਮਰਾਲਾ (ਵਿਪਨ) : ਇੱਥੇ ਪਿੰਡ ਭੰਗਲਾ 'ਚ ਪੰਚਾਇਤੀ ਚੋਣਾਂ ਦੌਰਾਨ ਵਾਰਡ ਨੰਬਰ-4 ਤੋਂ ਪੰਚੀ ਦੇ ਉਮੀਦਵਾਰ ਹਰਬੰਸ ਸਿੰਘ ਬੰਸੀ ਦੀ ਅੱਜ ਤੜਕੇ ਸਵੇਰੇ 4 ਵਜੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਕਾਰਨ ਪਿੰਡ 'ਚ ਦੁੱਖ ਦਾ ਮਾਹੌਲ ਛਾ ਗਿਆ। ਜਿਸ ਵਾਰਡ 'ਚ ਮ੍ਰਿਤਕ ਪੰਚੀ ਦਾ ਉਮੀਦਵਾਰ ਸੀ, ਉਸ ਵਾਰਡ ਦੀਆਂ ਚੋਣਾਂ ਮੁਅੱਤਲ ਹੋ ਗਈਆਂ ਹਨ।

ਇਹ ਵੀ ਪੜ੍ਹੋ : ਅੱਜ ਨਾ ਜਾਇਓ PGI, ਨਹੀਂ ਬਣਾਏ ਜਾਣਗੇ ਨਵੇਂ ਮਰੀਜ਼ਾਂ ਦੇ ਕਾਰਡ

ਪਿੰਡ ਨਿਵਾਸੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ ਬੰਸੀ ਸਾਡੇ ਪਿੰਡ ਦੇ ਵਾਰਡ ਨੰਬਰ-4 ਦਾ ਪੰਚੀ ਦਾ ਉਮੀਦਵਾਰ ਸੀ ਅਤੇ ਬਹੁਤ ਨੇਕ ਅਤੇ ਚੰਗੇ ਸੁਭਾਅ ਦਾ ਇਨਸਾਨ ਸੀ। ਪਲਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਜਿਸ ਵਾਰਡ 'ਚ ਪੰਚੀ ਦਾ ਉਮੀਦਵਾਰ ਸੀ, ਉਸ ਵਾਰਡ ਦਾ ਉਹ ਮਜ਼ਬੂਤ ਉਮੀਦਵਾਰ ਸੀ ਕਿਉਂਕਿ ਮ੍ਰਿਤਕ ਹਰਬੰਸ ਸਿੰਘ ਸਭ ਦਾ ਹਰਮਨ ਪਿਆਰਾ ਸੀ ਅਤੇ ਹਰਬੰਸ ਸਿੰਘ ਬੰਸੀ ਦੀ ਮੌਤ ਹੋਣ ਨਾਲ ਪੂਰੇ ਪਿੰਡ 'ਚ ਦੁੱਖ ਦਾ ਮਾਹੌਲ ਛਾ ਗਿਆ ਹੈ।

ਇਹ ਵੀ ਪੜ੍ਹੋ : ਪ੍ਰਿੰਸੀਪਲਾਂ ਨੂੰ ਸਖ਼ਤ ਤਾੜਨਾ, ਵਿਭਾਗ ਨੇ ਦਿੱਤਾ ਅਲਟੀਮੇਟਮ

ਉਸ ਨੇ ਕਿਹਾ ਕਿ ਜਿੰਨਾ ਸਾਨੂੰ ਚੋਣਾਂ ਦਾ ਚਾਅ ਸੀ, ਉਹ ਹੁਣ ਦੁੱਖ ਵਿੱਚ ਬਦਲ ਗਿਆ ਹੈ ਕਿਉਂਕਿ ਸਾਡਾ ਭਰਾ ਸਾਨੂੰ ਛੱਡ ਕੇ ਚਲਾ ਗਿਆ। ਮ੍ਰਿਤਕ ਪਿਛਲੇ ਮਹੀਨੇ ਹੀ ਬਿਜਲੀ ਬੋਰਡ ਵਿੱਚੋਂ ਰਿਟਾਇਰਡ ਹੋਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8




 


Babita

Content Editor

Related News