ਪੰਜਾਬ ’ਚ ਵੱਡਾ ਹਾਦਸਾ, ਵਿਆਹ ’ਤੇ ਜਾ ਰਹੇ ਨਵੇਂ ਵਿਆਹੇ ਜੋੜੇ ਸਣੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

Friday, Dec 22, 2023 - 06:51 PM (IST)

ਪੰਜਾਬ ’ਚ ਵੱਡਾ ਹਾਦਸਾ, ਵਿਆਹ ’ਤੇ ਜਾ ਰਹੇ ਨਵੇਂ ਵਿਆਹੇ ਜੋੜੇ ਸਣੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਮੋਗਾ/ਬੱਧਲੀ ਕਲਾਂ (ਗੋਪੀ ਰਾਊਕੇ, ਕਸ਼ਿਸ਼) : ਮੋਗਾ-ਬਰਨਾਲਾ ਮੁੱਖ ਮਾਰਗ ’ਤੇ ਪਿੰਡ ਬੁੱਟਰ ਕਲਾਂ ਨੇੜੇ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਵਿਚ ਨਵਵਿਆਹੇ ਜੋੜੇ ਸਣੇ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਭਿਆਨਕ ਹਾਦਸੇ ਦੌਰਾਨ ਪੰਜ ਸਾਲ ਦੀ ਬੱਚੀ ਜ਼ਖਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਸੋਹਾਵਤ ਸਿੰਘ ਪੁੱਤਰ ਰਤਨ ਸਿੰਘ, ਲਵਪ੍ਰੀਤ ਕੌਰ ਪਤਨੀ ਸੋਹਾਵਤ ਸਿੰਘ, ਕਰਮਨ ਸਿੰਘ ਪੁੱਤਰ ਰਤਨ ਸਿੰਘ ਅਤੇ ਇਕ ਹੋਰ ਮਹਿਲਾ ਦੀ ਮੌਤ ਹੋ ਗਈ। ਇਹ ਸਾਰੇ ਮ੍ਰਿਤਕ ਆਪਸ ਵਿਚ ਰਿਸ਼ਤੇਦਾਰ ਲੱਗਦੇ ਸਨ। ਮਿਲੀ ਜਾਣਕਾਰੀ ਮੁਤਾਬਕ ਉਕਤ ਪਰਿਵਾਰ ਸ੍ਰੀ ਗੰਗਾ ਨਗਰ ਤੋਂ ਬੁੱਟਰ ਵਿਚ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਆਇਆ ਸੀ। 

ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਫੁੱਲਾਂ ਨਾਲ ਸਜੀ ਵਿਆਹ ਵਾਲੀ ਕਾਰ ਅੰਦਰ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਇਸ ਦੌਰਾਨ ਪਿੰਡ ਬੁੱਟਰ ਕਲਾਂ ਦੇ ਮੁੱਖ ਮਾਰਗ ਨੇੜੇ ਪੱਥਰਾਂ ਨਾਲ ਭਰੇ ਟਿੱਪਰ ਨਾਲ ਕਾਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਪੱਥਰਾਂ ਨਾਲ ਲੱਦਿਆ ਟਿੱਪਰ ਕਾਰ ਦੇ ਉੱਪਰ ਡਿੱਗ ਗਿਆ ਅਤੇ ਕਾਰ ਬੁਰੀ ਤਰ੍ਹਾਂ ਮਿੱਧੀ ਗਈ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 5 ਸਾਲ ਦੀ ਬੱਚੀ ਦਾ ਵਾਲ-ਵਾਲ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲੋਕਾਂ ਦੀ ਮਦਦ ਨਾਲ ਭਾਰੀ ਜੱਦੋ-ਜਹਿਦ ਤੋਂ ਬਾਅਦ ਕਾਰ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : 20 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਦਰਦਨਾਕ ਮੌਤ, ਦੋ ਦੋਸਤਾਂ ਨੇ ਇਕੱਠਿਆਂ ਤੋੜਿਆ ਦਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News