ਪਿਉ ਨੇ ਪਹਿਲਾਂ ਪੁੱਤ ਨੂੰ ਗਲਾਸ ’ਚ ਪਿਆਇਆ ਜ਼ਹਿਰ, ਫਿਰ ਖ਼ੁਦ ਪੀ ਲਿਆ, ਤੜਫ਼-ਤੜਫ਼ ਦੋਵਾਂ ਦੀ ਮੌਤ

Friday, Aug 09, 2024 - 02:33 PM (IST)

ਚੰਡੀਗੜ੍ਹ (ਸੁਸ਼ੀਲ) : ਸੈਕਟਰ-20 ਸਥਿਤ ਕੋਠੀ ਦੇ ਗਰਾਊਂਡ ਫਲੋਰ ’ਤੇ ਪੁੱਤਰ ਤੇ ਪਿਤਾ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਬੈੱਡਰੂਮ ’ਚ ਪਈਆਂ ਸਨ। ਨੌਕਰਾਣੀ ਨੇ ਮੂੰਹ ਤੋਂ ਝੱਗ ਨਿਕਲਦੇ ਦੇਖ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ.ਸੀ.ਆਰ. ਤੇ ਸੈਕਟਰ-19 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਨੂੰ ਪੀ.ਜੀ.ਆਈ. ਲੈ ਗਈ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 52 ਸਾਲਾ ਸੁਰਿੰਦਰ ਸਿੰਘ ਤੇ 28 ਸਾਲਾ ਹਰਮਨਪ੍ਰੀਤ ਸਿੰਘ ਵਜੋਂ ਹੋਈ ਹੈ। 

ਇਹ ਵੀ ਪੜ੍ਹੋ : ਪਤੀ ਅਮਰੀਕਾ, ਨਨਾਣ ਪੋਲੈਂਡ, ਦਿਓਰ ਤੇ ਸੱਸ ਆਸਟ੍ਰੇਲੀਆ ’ਚ, FIR ਖਰੜ ’ਚ ਦਰਜ, ਹੈਰਾਨ ਕਰਨ ਵਾਲਾ ਹੈ ਮਾਮਲਾ

ਫੋਰੈਂਸਿਕ ਮੋਬਾਈਲ ਟੀਮ ਨੂੰ ਬੈੱਡ ਕੋਲ ਟੇਬਲ ’ਤੇ ਰੱਖੇ ਗਲਾਸ ’ਚੋਂ ਜ਼ਹਿਰੀਲੀ ਦਵਾਈ ਮਿਲੀ ਹੈ। ਇਹ ਦਵਾਈ ਖੇਤਾਂ ’ਚ ਕੀਟਨਾਸ਼ਕਾਂ ਨੂੰ ਖ਼ਤਮ ਕਰਨ ਲਈ ਵਰਤੀ ਜਾਂਦੀ ਹੈ। ਪੁਲਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਜਾਂਚ ’ਚ ਸਾਹਮਣੇ ਆਇਆ ਕਿ ਹਰਮਨਪ੍ਰੀਤ ਕਰੀਬ 12 ਸਾਲਾ ਤੋਂ ਬੈੱਡ ’ਤੇ ਸੀ ਅਤੇ ਵ੍ਹੀਲਚੇਅਰ ’ਤੇ ਰਹਿੰਦਾ ਸੀ। ਸੁਰਿੰਦਰ ਸਿੰਘ ਵੀ ਬਿਮਾਰ ਸੀ। ਦੋਵਾਂ ਦਾ ਪੀ.ਜੀ.ਆਈ. ’ਚ ਇਲਾਜ ਚੱਲ ਰਿਹਾ ਸੀ। ਸੁਰਿੰਦਰ ਸਿੰਘ ਹੀ ਹਰਮਨਪ੍ਰੀਤ ਸਿੰਘ ਦੀ ਦੇਖਭਾਲ ਕਰਦੇ ਸਨ। ਪੁਲਸ ਨੇ ਲਾਸ਼ਾਂ ਨੂੰ ਮੋਰਚਰੀ ’ਚ ਰਖਵਾ ਕੇ ਮਾਮਲੇ ਦੀ ਸੂਚਨਾ ਰਿਸ਼ਤੇਦਾਰਾਂ ਨੂੰ ਦਿੱਤੀ ਹੈ। ਸ਼ੁੱਕਰਵਾਰ ਨੂੰ ਪੋਸਟਮਾਰਟਮ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ ਵਿਚ ਹੜ੍ਹ ਦਾ ਖ਼ਤਰਾ, ਠਾਠਾਂ ਮਾਰਦੇ ਪਾਣੀ ਨੇ ਵਧਾਈ ਚਿੰਤਾ

ਪੁਲਸ ਅਨੁਸਾਰ ਵੀਰਵਾਰ ਸਵੇਰੇ 5 ਵਜੇ ਸੂਚਨਾ ਮਿਲੀ ਕਿ ਸੈਕਟਰ-20 ਸਥਿਤ ਕੋਠੀ ਨੰਬਰ 271 ਦੇ ਗਰਾਊਂਡ ਫਲੋਰ ’ਤੇ ਬੈੱਡਰੂਮ ’ਚ ਪੁੱਤਰ ਤੇ ਪਿਤਾ ਸ਼ੱਕੀ ਹਾਲਤ ’ਚ ਪਏ ਹਨ। ਉਨ੍ਹਾਂ ਦੇ ਮੂੰਹੋਂ ਝੱਗ ਨਿਕਲ ਰਿਹਾ ਹੈ। ਟੀਮ ਮੌਕੇ ’ਤੇ ਪਹੁੰਚੀ ਤੇ ਜਦੋਂ ਬੈੱਡਰੂਮ ’ਚ ਜਾ ਕੇ ਦੇਖਿਆ ਤਾਂ ਪੁੱਤਰ ਆਪਣੇ ਪਿਤਾ ਨਾਲ ਲੇਟਿਆ ਹੋਇਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਹਰਮਨਪ੍ਰੀਤ ਸਿੰਘ ਦੀ ਬਿਮਾਰੀ ਤੋਂ ਸੁਰਿੰਦਰ ਸਿੰਘ ਕਾਫ਼ੀ ਪ੍ਰੇਸ਼ਾਨ ਸੀ। ਨੌਕਰਾਣੀ ਨੇਹਾ ਨੇ ਦੱਸਿਆ ਕਿ ਉਹ ਕੋਠੀ ’ਚ ਹੀ ਰਹਿੰਦੀ ਹੈ। ਰਾਤ ਨੂੰ ਕੋਠੀ ਮਾਲਕ ਸੁਰਿੰਦਰ ਤੇ ਹਰਮਨਪ੍ਰੀਤ ਨੂੰ ਦੁੱਧ ਦਿੱਤਾ ਹੈ। ਇਸ ਤੋਂ ਬਾਅਦ ਉਹ ਆਪਣੇ ਕਮਰੇ ’ਚ ਸੌਂ ਗਈ। ਸਵੇਰੇ ਵੇਖਿਆ ਤਾਂ ਮਾਲਕ ਸੁਰਿੰਦਰ ਨਹੀਂ ਜਾਗਿਆ ਸੀ। ਜਦੋਂ ਬੈੱਡਰੂਮ ’ਚ ਗਈ ਤਾਂ ਦੋਵੇਂ ਸ਼ੱਕੀ ਹਾਲਤ ’ਚ ਪਏ ਸਨ। ਹਰਮਨਪ੍ਰੀਤ ਚੱਲ ਨਹੀਂ ਸਕਦਾ ਸੀ, ਇਸ ਲਈ ਉਹ ਬੈੱਡ ’ਤੇ ਹੀ ਰਹਿੰਦਾ ਸੀ। ਮਾਲਕ ਸੁਰਿੰਦਰ ਸਿੰਘ ਸਾਰਾ ਦਿਨ ਪੁੱਤਰ ਦੀ ਦੇਖਭਾਲ ਕਰਦੇ ਸਨ।

ਇਹ ਵੀ ਪੜ੍ਹੋ : ਪੰਜਾਬ ਵਿਚ ਜ਼ਮੀਨਾਂ ਦੇ ਕੁਲੈਕਟਰ ਰੇਟਾਂ 'ਚ ਵਾਧੇ ਨੂੰ ਹਰੀ ਝੰਡੀ

ਹੱਥਾਂ ’ਚ ਸੀ ਚਾਦਰ

ਜਾਂਚ ’ਚ ਸਾਹਮਣੇ ਆਇਆ ਹੈ ਕਿ ਸੁਰਿੰਦਰ ਨੇ ਪਹਿਲਾਂ ਪੁੱਤਰ ਨੂੰ ਗਲਾਸ ’ਚ ਜ਼ਹਿਰੀਲੀ ਚੀਜ਼ ਪਿਲਾਈ। ਇਸ ਤੋਂ ਬਾਅਦ ਉਸ ਨੇ ਖ਼ੁਦ ਵੀ ਪੀ ਕੇ ਖ਼ੁਦਕੁਸ਼ੀ ਕਰ ਲਈ। ਬੈੱਡ ਨੂੰ ਦੇਖਣ ਤੋਂ ਲੱਗ ਰਿਹਾ ਸੀ ਪਿਤਾ ਤੇ ਪੁੱਤ ਕਾਫ਼ੀ ਤੜਫੇ ਸਨ। ਦੋਵਾਂ ਦੇ ਹੱਥਾਂ ’ਚ ਚਾਦਰ ਫੜੀ ਹੋਈ ਸੀ। ਫੋਰੈਂਸਿਕ ਮੋਬਾਈਲ ਟੀਮ ਨੂੰ ਗਿਲਾਸ ’ਚੋਂ ਜ਼ਹਿਰੀਲੀ ਦਵਾਈ ਤੇ ਉਸ ਦਾ ਡੱਬਾ ਮਿਲਿਆ ਹੈ। ਨੌਕਰਾਣੀ ਨੇਹਾ ਨੇ ਦੱਸਿਆ ਕਿ ਮਾਲਕ ਸੁਰਿੰਦਰ ਤੇ ਹਰਮਨਪ੍ਰੀਤ ਸਿਰਫ਼ ਇਕ ਵਾਰ ਹੀ ਖਾਣਾ ਖਾਂਦੇ ਸਨ। ਉਹ ਰੋਜ਼ ਸਵੇਰੇ ਖਾਣਾ ਬਣਾ ਕੇ ਦੋਵਾਂ ਨੂੰ ਦਿੰਦੀ ਸੀ। ਰਾਤ ਨੂੰ ਮਾਲਕ ਦੁੱਧ ਪੀ ਕੇ ਸੌਂ ਜਾਂਦਾ ਸੀ। ਮਾਲਕ ਨੇ ਪਹਿਲੀ ਤੇ ਦੂਜੀ ਮੰਜ਼ਿਲ ’ਤੇ ਪੀ.ਜੀ. ਬਣਾਇਆ ਹੋਇਆ ਸੀ। ਪੀ.ਜੀ. ਤੋਂ ਆਉਣ ਵਾਲੀ ਆਮਦਨ ਨਾਲ ਉਹ ਘਰ ਦਾ ਖ਼ਰਚਾ ਚਲਾਉਂਦੇ ਸਨ। ਸੁਰਿੰਦਰ ਸਿੰਘ ਕਿਸੇ ਗੁਆਂਢੀ ਨਾਲ ਬਹੁਤੀ ਗੱਲ ਨਹੀਂ ਕਰਦਾ ਸੀ। ਅਕਸਰ ਪੁੱਤਰ ਨਾਲ ਘਰ ਅੰਦਰ ਹੀ ਰਹਿੰਦਾ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News