ਐਕਟਿਵਾ ਤਿਲਕਣ ਨਾਲ ਬਜ਼ੁਰਗ ਗ੍ਰੰਥੀ ਦੀ ਮੌਤ

Sunday, Apr 22, 2018 - 03:58 AM (IST)

ਐਕਟਿਵਾ ਤਿਲਕਣ ਨਾਲ ਬਜ਼ੁਰਗ ਗ੍ਰੰਥੀ ਦੀ ਮੌਤ

ਹੁਸ਼ਿਆਰਪੁਰ, (ਅਮਰਿੰਦਰ)- ਮਾਹਿਲਪੁਰ ਥਾਣੇ ਅਧੀਨ ਆਉਂਦੇ ਪਿੰਡ ਬਾਹੋਵਾਲ ਨੇੜੇ ਇਕ ਐਕਟਿਵਾ ਤਿਲਕਣ ਨਾਲ ਗੱਜਰ ਪਿੰਡ ਵਾਸੀ 77 ਸਾਲਾ ਗ੍ਰੰਥੀ ਮਹਿੰਗਾ ਸਿੰਘ ਪੁੱਤਰ ਲਛਮਣ ਸਿੰਘ ਦੀ ਮੌਤ ਹੋ ਗਈ। ਸਿਵਲ ਹਸਪਤਾਲ ਵਿਖੇ ਅੱਜ ਮਾਹਿਲਪੁਰ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਤਹਿਤ ਲੋੜੀਂਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ। 
ਠੇਕੇ 'ਤੇ ਜ਼ਮੀਨ 'ਚੋਂ ਚੋਰੀ ਦਰੱਖ਼ਤ ਕੱਟਣ ਦੇ ਦੋਸ਼ 'ਚ ਨਾਮਜ਼ਦ 
ਹੁਸ਼ਿਆਰਪੁਰ, 21 ਅਪ੍ਰੈਲ (ਅਮਰਿੰਦਰ)-ਥਾਣਾ ਚੱਬੇਵਾਲ ਦੀ ਪੁਲਸ ਨੇ ਚੋਰੀ ਦਰੱਖ਼ਤ ਕੱਟਣ ਦੀ ਕੋਸ਼ਿਸ਼ ਦੇ ਦੋਸ਼ 'ਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਬਲਜੀਤ ਕੌਰ ਵਾਸੀ ਫਿਰੋਜ਼ਪੁਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਹਰਮਿੰਦਰ ਸਿੰਘ ਵਾਸੀ ਪੱਟੀ ਨੂੰ ਠੇਕੇ 'ਤੇ ਦਿੱਤੀ ਸੀ। ਦੋਸ਼ੀ 2013 ਤੋਂ ਜ਼ਮੀਨ ਦਾ ਠੇਕਾ ਵੀ ਨਹੀਂ ਦੇ ਰਿਹਾ ਹੈ, ਉਲਟਾ ਉਸ ਨੇ ਕਥਿਤ ਤੌਰ 'ਤੇ ਉਸ ਦੀ ਜ਼ਮੀਨ ਵਿਚੋਂ ਦਰੱਖ਼ਤ ਵੀ ਕੱਟ ਲਏ ਹਨ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News