ਵਾਹਨ ਦੀ ਲਪੇਟ ''ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ
Sunday, Oct 29, 2017 - 12:16 AM (IST)
ਬਟਾਲਾ, (ਗੋਰਾਇਆ, ਸੈਂਡੀ)- ਅੱਡਾ ਧਾਰੀਵਾਲ ਸੋਹੀਆਂ ਦੇ ਨਜ਼ਦੀਕ ਭੱਟੀਵਾਲ ਮੋੜ 'ਤੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ।ਮੌਕੇ 'ਤੇ ਪੁੱਜੇ ਏ. ਐੱਸ. ਆਈ. ਬਾਬੂ ਰਾਮ ਤੇ ਸੁਰਿੰਦਰ ਸਿੰਘ ਥਾਣਾ ਘੁਮਾਣ ਨੇ ਦੱਸਿਆ ਕਿ ਇਕ ਨੌਜਵਾਨ ਮੋਟਰਸਾਈਕਲ ਪੀ.ਬੀ 06ਈ 8232 ਅਣਪਛਾਤੇ ਵਾਹਨ ਦੀ ਲਪੇਟ 'ਚ ਆ ਗਿਆ ਤੇ ਮੌਕੇ 'ਤੇ ਹੀ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ ਤੇ ਅਗਲੀ ਕਰਵਾਈ ਜਾਰੀ ਹੈ।
