ਕਿਸਾਨ ਮੋਰਚੇ ਦੌਰਾਨ ਸਿੰਘੂ ਬਾਰਡਰ ’ਤੇ ਜਖ਼ਮੀ ਹੋਏ ਮਜ਼ਦੂਰ ਦੀ ਮੌਤ

Wednesday, Aug 18, 2021 - 07:09 PM (IST)

ਕਿਸਾਨ ਮੋਰਚੇ ਦੌਰਾਨ ਸਿੰਘੂ ਬਾਰਡਰ ’ਤੇ ਜਖ਼ਮੀ ਹੋਏ ਮਜ਼ਦੂਰ ਦੀ ਮੌਤ

ਭਵਾਨੀਗੜ੍ਹ (ਵਿਕਾਸ) : ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨ ਮੋਰਚੇ ਦੌਰਾਨ ਹਾਦਸੇ ਵਿੱਚ ਜ਼ਖ਼ਮੀ ਹੋਏ ਨੇੜਲੇ ਪਿੰਡ ਬਲਿਆਲ ਦੇ ਮਜ਼ਦੂਰ ਅੰਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲਾਂ ਦੀ ਅਗਵਾਈ ਹੇਠ ਜਥੇਬੰਦੀ ਦੇ ਇੱਕ ਵਫ਼ਦ ਵੱਲੋੰ ਐੱਸ. ਡੀ. ਐੱਮ. ਭਵਾਨੀਗੜ੍ਹ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ 'ਚ ਯੂਨੀਅਨ ਆਗੂਆਂ ਨੇ ਪ੍ਰਸ਼ਾਸਨ ਨੂੰ ਦੱਸਿਆ ਕਿ ਮਜ਼ਦੂਰ ਵਰਗ ਨਾਲ ਸਬੰਧਤ ਅੰਤ ਸਿੰਘ ਵਾਸੀ ਬਲਿਆਲ ਦਿੱਲੀ ਮੋਰਚੇ ਵਿੱਚ 4 ਮਹੀਨੇ ਸ਼ਾਮਲ ਰਿਹਾ।

ਇਹ ਵੀ ਪੜ੍ਹੋ : ਅਣਪਛਾਤੀ ਲਾਸ਼ ਦੀ ਜੇਬ੍ਹ ’ਚੋ ਮਿਲੇ ਸੁਸਾਇਡ ਨੋਟ ਨੇ ਖੋਲ੍ਹਿਆ ਸਾਰਾ ਭੇਦ, ਤਰਨਤਾਰਨ ਨਿਵਾਸੀ 2 ’ਤੇ ਮੁਕੱਦਮਾ ਦਰਜ

ਇਸ ਦੌਰਾਨ ਵਾਪਰੇ ਹਾਦਸੇ 'ਚ ਉਹ ਜ਼ਖ਼ਮੀ ਹੋ ਗਿਆ ਅਤੇ ਦੋ ਦਿਨ ਪਹਿਲਾਂ ਇਲਾਜ ਦੌਰਾਨ ਉਸਦੀ ਮੌਤ  ਹੋ ਗਈ। ਯੂਨੀਅਨ ਨੇ ਮੰਗ ਕੀਤੀ ਕਿ ਕਿਸਾਨੀ ਮੋਰਚੇ 'ਚ ਅਪਣੀ ਜਾਨ ਗਵਾਉਣ ਵਾਲੇ ਮਜ਼ਦੂਰ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ। 

ਇਹ ਵੀ ਪੜ੍ਹੋ : ਅਮਰੀਕਾ ਵਲੋਂ ਵਿਸ਼ਵਾਸ ’ਚ ਨਾ ਲੈਣ ਕਾਰਨ ਦੇਸ਼ ਨੂੰ ਵੱਡਾ ਆਰਥਿਕ ਤੇ ਰਣਨੀਤਕ ਨੁਕਸਾਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News