ਕੈਨੇਡਾ ''ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਕੁੜੀ ਦੀ ਮੌਤ, ਲਾਸ਼ ਪਿੰਡ ਪੁੱਜਣ ''ਤੇ ਨਮ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ

Thursday, Jul 25, 2024 - 11:44 PM (IST)

ਲੋਹਟਬੱਦੀ (ਭੱਲਾ)- ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਪਿੰਡ ਲੋਹਟਬੱਦੀ ਦੀ 25 ਸਾਲਾ ਲੜਕੀ ਦੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਪੁੱਜ ਗਈ ਹੈ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਜਦੋਂ ਹੋਣਹਾਰ ਧੀ ਦੀ ਮ੍ਰਿਤਕ ਦੇਹ ’ਤੇ ਮਾਪਿਆਂ ਵੱਲੋਂ ਫੁਲਕਾਰੀ ਪਾਈ ਗਈ ਤਾਂ ਹਰ ਕਿਸੇ ਦੀ ਅੱਖ ਨਮ ਸੀ।

ਦੱਸਣਯੋਗ ਹੈ ਕਿ ਤਨਵੀਰ ਕੌਰ ਪੁਤਰੀ ਰਣਜੀਤ ਸਿੰਘ ਮੰਡ ਆਪਣੇ ਸੁਨਹਿਰੇ ਭਵਿੱਖ ਲਈ ਕੈਨੇਡਾ ਪੜ੍ਹਾਈ ਕਰਨ ਗਈ ਸੀ ਪਰ 12 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਗੁੱਸਾ ਪ੍ਰਗਟਾਉਂਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਆਪਣੀ ਲੜਕੀ ਦੀ ਪੜ੍ਹਾਈ ’ਤੇ ਲੱਖਾਂ ਰੁਪਏ ਖਰਚ ਕਰ ਕੇ ਉਸਨੂੰ ਕੈਨੇਡਾ ਭੇਜਿਆ ਸੀ, ਉਥੇ ਹੀ ਹੁਣ ਉਸਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਵੀ ਉਨ੍ਹਾਂ ਨੂੰ 30 ਹਜ਼ਾਰ ਡਾਲਰ ਖਰਚਣੇ ਪਏ ਹਨ। ਪਰ ਇਸ ਕੰਮ ਵਿਚ ਨਾ ਤਾਂ ਕੇਂਦਰ ਸਰਕਾਰ ਅਤੇ ਵਿਦਿਅਰਥੀਆਂ ਤੋਂ ਲੱਖਾਂ ਡਾਲਰ ਇਕੱਠੇ ਕਰ ਰਹੀ ਕੈਨੇਡਾ ਸਰਕਾਰ ਨੇ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ।

ਇਹ ਵੀ ਪੜ੍ਹੋ- 'ਜਗ ਬਾਣੀ' 'ਚ ਲੱਗੀ ਖ਼ਬਰ ਦਾ ਅਸਰ- ਤਸਵੀਰ ਹੋਈ ਵਾਇਰਲ ਤਾਂ ਚੋਰ ਨੇ ਚੋਰੀ ਕੀਤੀ ਐਕਟਿਵਾ ਖ਼ੁਦ ਛੱਡੀ ਵਾਪਸ

ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਵਿਦੇਸ਼ ਵਿਚ ਕਿਸੇ ਵੀ ਵਿਅਕਤੀ ਨਾਲ ਅਜਿਹਾ ਮੰਦਭਾਗਾ ਭਾਣਾ ਵਾਪਰ ਜਾਂਦਾ ਹੈ ਤਾਂ ਸਰਕਾਰਾਂ ਨੂੰ ਉਸ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਹੈ। ਇਸ ਸਮੇਂ ਮ੍ਰਿਤਕਾ ਤਨਵੀਰ ਕੌਰ ਦੇ ਦਾਦਾ ਹਰਚੰਦ ਸਿੰਘ, ਪਿਤਾ ਰਣਜੀਤ ਸਿੰਘ, ਮਾਤਾ ਕਰਮਜੀਤ ਕੌਰ, ਭਰਾ ਮਨਵੀਰ ਸਿੰਘ, ਸਰਪੰਚ ਚੌਧਰੀ ਲਖਬੀਰ ਸਿੰਘ, ਲਾਲ ਸਿੰਘ, ਮਨਜੀਤ ਸਿੰਘ, ਇੰਦਰ ਸਿੰਘ, ਸਵਰਨ ਸਿੰਘ, ਸੈਕਟਰੀ ਦਵਿੰਦਰ ਸਿੰਘ ਤੇ ਮਨਧੀਰ ਸਿੰਘ ਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਸੰਸਦ 'ਚ ਚੰਨੀ ਨਾਲ ਹੋਈ ਤਲਖ਼ੀ ਤੋਂ ਬਾਅਦ ਬਿੱਟੂ ਦਾ ਵੱਡਾ ਬਿਆਨ, ਕਿਹਾ- 'Ex CM ਕਰ ਰਹੇ ਦੇਸ਼ਧ੍ਰੋਹੀ ਵਾਲਾ ਵਿਵਹਾਰ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News