ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਦਰਦਨਾਕ ਮੌਤ, ਬੁਲੇਟ ਹੇਠ ਆਉਣ ਕਾਰਣ ਵਾਪਰਿਆ ਭਾਣਾ

04/25/2024 6:38:50 PM

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਬਿਆਨਪੁਰ ਨੇੜੇ ਇੱਕ ਸਕੂਟਰੀ ਅਤੇ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਸਕੂਟਰੀ 'ਤੇ ਸਵਾਰ ਚਾਰ ਸਾਲਾ ਬੱਚੇ ਦੀ ਹੋਈ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਚਾ ਦਾਦਾ-ਦਾਦੀ ਨਾਲ ਸਕੂਟਰੀ 'ਤੇ ਸਵਾਰ ਸੀ। ਜਿਸ 'ਚ ਦਾਦੀ ਹੋਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ-  ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਵੱਡੇ ਭਰਾ ਦੀ ਮੌਤ ਤੋਂ ਦੋ ਦਿਨ ਬਾਅਦ ਛੋਟੇ ਦੀ ਵੀ ਹੋਈ ਮੌਤ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਬਿਆਨਪੁਰ ਚੌਕੀ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗਵਾਲੀਆ, ਆਪਣੀ  ਪਤਨੀ ਪਰਮਜੀਤ ਕੋਰ ਅਤੇ ਪੋਤਰਾ ਵਰੁਣ ਥਾਪਾ  ਨਾਲ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਮੀਰਪੁਰ ਤੋਂ ਆਪਣੀ ਕੁੜੀ ਨੂੰ ਮਿਲ ਕੇ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ, ਜਦ ਸ਼ਾਮ ਲਗਭਗ 6.30 ਵਜੇ ਦੇ ਕਰੀਬ ਉਹ ਮੀਰਪੁਰ  ਲਿੰਕ ਸੜਕ ਤੋਂ ਬਿਆਨਪੁਰ ਨੂੰ ਮੁੜੇ ਤਾਂ ਬਿਆਨਪੁਰ ਦੀ ਸਾਈਡ ਵੱਲੋਂ ਇੱਕ ਬੁਲੇਟ ਮੋਟਰਸਾਈਕਲ  ਤੇਜ਼ ਰਫਤਾਰ ਨਾਲ ਆਇਆ ਜਿਸ ਨੇ ਗਲਤ ਸਾਈਡ ਤੋਂ ਲਾਪ੍ਰਵਾਹੀ ਨਾਲ ਚਲਾ ਰਹੇ ਨੌਜਵਾਨ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਚਾਰ ਸਾਲਾ ਬੱਚਾ ਤੇ ਦਾਦਾ-ਦਾਦੀ ਤਿੰਨੋਂ ਸੜਕ 'ਤੇ ਡਿੱਗ ਗਏ, ਜਿਸ ਕਾਰਨ ਪੋਤਰਾ ਵਰੁਣ ਥਾਪਾ (ਉਮਰ 4 ਸਾਲਾ) ਮੋਟਰਸਾਇਕਲ ਹੇਠਾਂ ਆ ਗਿਆ। ਜਦੋਂ ਤਰੁੰਤ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਸਮੇਂ ਰਸਤੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ ਅਤੇ ਦਾਦੀ ਗੰਭੀਰ ਜ਼ਖ਼ਮੀ ਹੋਣ ਕਾਰਨ ਗੁਰਦਾਸਪੁਰ ਦੇ ਇੱਕ ਨਿੱਜੀ  ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਹੈ। 

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੋ ਸਕੇ ਭਰਾ, ਇਕ ਦੀ ਮੌਕੇ 'ਤੇ ਮੌਤ

ਹਾਲਾਂਕਿ ਦਾਦੇ ਦੇ ਮਾਮੂਲੀ ਸੱਟਾਂ ਲੱਗੀਆਂ ਹਨ  ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਵੱਲੋਂ ਜਾਂਚ-ਪੜਤਾਲ ਕਾਰਨ ਉਪਰੰਤ ਮੁਦਾਈ ਸਤਨਾਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗਵਾਲੀਆ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਜਤਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਕੱਤੋਵਾਲ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

ਇਹ ਵੀ ਪੜ੍ਹੋ- ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News