ਖੰਨਾ 'ਚ ਦੀਵਾਲੀ ਦੇ ਬਚੇ ਪਟਾਕੇ ਚਲਾਉਂਦੇ 12 ਸਾਲਾ ਬੱਚੇ ਦੀ ਮੌਤ, ਮਾਪਿਆਂ ਨੂੰ ਨਹੀਂ ਆ ਰਿਹਾ ਯਕੀਨ

Friday, Nov 17, 2023 - 04:13 PM (IST)

ਖੰਨਾ 'ਚ ਦੀਵਾਲੀ ਦੇ ਬਚੇ ਪਟਾਕੇ ਚਲਾਉਂਦੇ 12 ਸਾਲਾ ਬੱਚੇ ਦੀ ਮੌਤ, ਮਾਪਿਆਂ ਨੂੰ ਨਹੀਂ ਆ ਰਿਹਾ ਯਕੀਨ

ਖੰਨਾ (ਵੈੱਬ ਡੈਸਕ, ਵਿਪਨ) : ਖੰਨਾ 'ਚ ਦੀਵਾਲੀ ਦੇ ਬਚੇ ਹੋਏ ਪਟਾਕੇ ਚਲਾਉਣ ਦੌਰਾਨ 2 ਭੈਣਾਂ ਦੇ ਮਾਸੂਮ ਭਰਾ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਡੂੰਘੇ ਸਦਮੇ 'ਚ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਬੱਚਾ ਲਕਸ਼ਜੋਤ (12) ਖੰਨਾ ਦੇ ਇਕ ਨਿੱਜੀ ਸਕੂਲ 'ਚ ਪੜ੍ਹਦਾ ਸੀ। ਉਸ ਦੇ ਪਿਤਾ ਰਿਟਾਇਰਡ ਫ਼ੌਜੀ ਹਨ। ਉਹ 2 ਭੈਣਾਂ ਦਾ ਇਕਲੌਤਾ ਭਰਾ ਸੀ। ਜਦੋਂ ਉਹ ਛੱਤ 'ਤੇ ਖੇਡ ਰਿਹਾ ਸੀ ਤਾਂ ਉਸ ਦੇ ਨਾਲ ਦੇ ਬੱਚੇ ਪਟਾਕੇ ਚਲਾ ਰਹੇ ਸਨ।

ਇਹ ਵੀ ਪੜ੍ਹੋ : RTA ਦਫ਼ਤਰ 'ਚ ਕੰਮ ਕਰਾਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ, ਵਾਰ-ਵਾਰ ਨਹੀਂ ਮਾਰਨੇ ਪੈ ਰਹੇ ਗੇੜੇ

PunjabKesari

ਉਹ ਵੀ ਉਨ੍ਹਾਂ ਨਾਲ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਅਚਾਨਕ ਲਕਸ਼ਜੋਤ ਛੱਤ ਤੋਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਬੱਚੇ ਦੀ ਮੌਤ ਮਗਰੋਂ ਘਰ 'ਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਬੱਚੇ ਦੇ ਤਾਇਆ ਕੁਲਵਰਜੋਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਭਤੀਜਾ ਘਰ ਦੀ ਛੱਤ 'ਤੇ ਬੱਚਿਆਂ ਨਾਲ ਖੇਡ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ 9 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨੋਟਿਸ ਜਾਰੀ, ਜਾਣੋ ਕਿਉਂ ਲਿਆ ਗਿਆ ਵੱਡਾ Action

ਬੱਚੇ ਪਟਾਕੇ ਚਲਾ ਰਹੇ ਸਨ ਕਿ ਅਚਾਨਕ ਉਸ ਦਾ ਭਤੀਜਾ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਨਮ ਅੱਖਾਂ ਨਾਲ ਬੱਚੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਇਸ ਘਟਨਾ ਕਾਰਨ ਆਸ-ਪਾਸ ਦੇ ਇਲਾਕੇ 'ਚ ਵੀ ਸੋਗ ਛਾਇਆ ਹੋਇਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News