ਡਿਊਟੀ ''ਤੇ ਜਾ ਰਹੇ ਹੌਲਦਾਰ ਦੀ ਮੌਤ

Wednesday, Jun 27, 2018 - 06:01 AM (IST)

ਡਿਊਟੀ ''ਤੇ ਜਾ ਰਹੇ ਹੌਲਦਾਰ ਦੀ ਮੌਤ

ਸੁਭਾਨਪੁਰ, (ਰਜਿੰਦਰ)- ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪੈਂਦੇ ਅੱਡਾ ਸੁਭਾਨਪੁਰ ਦੇ ਫਲਾਈਓਵਰ 'ਤੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਵਿਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ 8 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ । ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 
ਜਾਣਕਾਰੀ ਅਨੁਸਾਰ ਥਾਣਾ ਬੇਗੋਵਾਲ ਅਧੀਨ ਪੈਂਦੇ ਪਿੰਡ ਇਬਰਾਹੀਮਵਾਲ ਦਾ ਨਿਵਾਸੀ ਹੌਲਦਾਰ ਕੁਲਵਿੰਦਰ ਸਿੰਘ ਅੱਜ ਸਵੇਰੇ ਆਪਣੀ ਕਾਰ ਰਾਹੀ ਗੁਰਾਇਆ ਵਿਖੇ ਡਿਊਟੀ 'ਤੇ ਜਾ ਰਿਹਾ ਸੀ, ਜਿਸ ਨਾਲ ਸੁਭਾਨਪੁਰ ਤੋਂ ਹੋਮਗਾਰਡ ਦਾ ਪੁਲਸ ਮੁਲਾਜ਼ਮ ਵੀ ਬੈਠ ਗਿਆ। ਕੁਲਵਿੰਦਰ ਸਿੰਘ ਨੇ ਜਿਉਂ ਹੀ ਆਪਣੀ ਕਾਰ ਸੁਭਾਨਪੁਰ ਫਲਾਈਓਵਰ 'ਤੇ ਚੜ੍ਹਾਈ ਤਾਂ ਮੋਹਾਲੀ ਤੋਂ ਅੰਮ੍ਰਿਤਸਰ ਜਾ ਰਹੀ ਕਾਰ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ । ਜਿਸ ਕਾਰਨ ਹੌਲਦਾਰ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਦੂਸਰੀ ਕਾਰ ਦਾ ਚਾਲਕ ਮਨਜੀਤ ਸਿੰਘ, ਉਸਦਾ ਪਿਤਾ ਲਖਮੰਦਰ ਸਿੰਘ, ਮਾਤਾ ਹਰਬੰਸ ਕੌਰ, ਪਤਨੀ ਰੋਹਿਨੀ, ਭੈਣ ਕਿਰਨਜੋਤ ਕੌਰ, ਦੋ ਬੱਚੇ ਜੋਬਨ ਅਤੇ ਅਭੀਤੋਜ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਦੂਜੇ ਪਾਸੇ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੁਭਾਨਪੁਰ ਦੀ ਪੁਲਸ ਅਤੇ ਹਾਈਵੇ ਪੈਟਰੋਲਿੰਗ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ। 
ਜਿਨ੍ਹਾਂ ਮੌਕੇ 'ਤੇ ਰਾਹਤ ਕਾਰਜ ਸ਼ੁਰੂ ਕਰਵਾਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਐੱਸ. ਐੱਚ. ਓ. ਸੁਭਾਨਪੁਰ ਹਰਦੀਪ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸੁਭਾਨਪੁਰ ਤੋਂ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। 


Related News