ਕਾਲ ਬਣਿਆ ਨੌਜਵਾਨ ਲਈ ਸਿਰ ਦਾ ਪਰਨਾ, ਮੌਤ

Tuesday, Oct 06, 2020 - 12:21 AM (IST)

ਕਾਲ ਬਣਿਆ ਨੌਜਵਾਨ ਲਈ ਸਿਰ ਦਾ ਪਰਨਾ, ਮੌਤ

ਭਵਾਨੀਗੜ੍ਹ,(ਵਿਕਾਸ, ਸੰਜੀਵ)- ਬੱਸ ’ਚੋਂ ਡਿੱਗਿਆ ਪਰਨਾ ਨੌਜਵਾਨ ਲਈ ਕਾਲ ਬਣ ਗਿਆ। ਇੱਥੇ ਦੋ ਮੋਟਰਸਾਈਕਲਾਂ ਵਿਚਕਾਰ ਵਾਪਰੇ ਹਾਦਸੇ ਦੌਰਾਨ ਇਕ ਨੌਜਵਾਨ ਦੀ ਜਾਨ ਚਲੀ ਗਈ।

ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੱਜਪਾਲ ਸਿੰਘ ਥਾਣਾ ਭਵਾਨੀਗੜ੍ਹ ਨੇ ਦੱਸਿਆ ਕਿ ਸ਼ਹਿਰ ਦੇ ਬਲਿਆਲ ਰੋਡ ਦਾ ਰਹਿਣ ਵਾਲਾ ਨੌਜਵਾਨ ਲਖਵਿੰਦਰ ਸਿੰਘ (36) ਅੱਜ ਬੱਸ ਰਾਹੀਂ ਮਾਨਸਾ ਤੋਂ ਆ ਰਿਹਾ ਸੀ ਤਾਂ ਇਸ ਦੌਰਾਨ ਸ਼ਹਿਰ ’ਚ ਸੰਗਰੂਰ ਰੋਡ ਨੇੜੇ ਪਹੁੰਚ ਪੈਟਰੋਲ ਪੰਪ ਨੇੜੇ ਬੱਸ ’ਚੋਂ ਉਸ ਦਾ ਸਿਰ ’ਤੇ ਬੰਨਣ ਵਾਲਾ ਪਰਨਾ ਡਿੱਗ ਗਿਆ, ਜਿਸ ਨੂੰ ਉਹ ਬੱਸ ਅੱਡੇ ’ਤੇ ਲੈਣ ਆਏ ਉਸਦੇ ਪਿਤਾ ਤੋਂ ਮੋਟਰਸਾਈਕਲ ਲੈ ਕੇ ਵਾਪਸ ਪੈਟਰੋਲ ਪੰਪ ਨੇੜੇ ਪਰਨਾ ਚੁੱਕਣ ਲਈ ਗਿਆ ਤਾਂ ਉੱਥੇ ਉਸਦਾ ਇਕ ਮੋਟਰਸਾਈਕਲ ਨਾਲ ਹਾਦਸਾ ਵਾਪਰ ਗਿਆ। ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਲਖਵਿੰਦਰ ਸਿੰਘ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News