ਦੋ ਮਾਸੂਮ ਭਰਾਵਾਂ ਦੀ ਪਾਣੀ ਦੀ ਖੱਡ ''ਚ ਡੁੱਬਣ ਕਾਰਨ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
Thursday, Jul 30, 2020 - 06:06 PM (IST)
ਗੁਰੂਹਰਸਹਾਏ (ਆਵਲਾ): ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਚੱਕ ਮੇਘਾ ਮਹਾਤਮ (ਪਾਲੇ ਚੱਕ) ਵਿਖੇ ਪਾਣੀ ਦੇ ਡੁੰਘੇ ਖੱਡ 'ਚ ਦੋ ਮਾਸੂਮ ਬੱਚਿਆਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਦਾਜ ਦੇ ਲੋਭੀਆਂ ਦੀਆਂ ਨਿੱਤ ਨਵੀਆਂ ਮੰਗਾਂ ਤੋਂ ਪਰੇਸ਼ਾਨ ਜਨਾਨੀ ਨੇ ਕੀਤੀ ਖ਼ੁਦਕੁਸ਼ੀ
ਜਾਣਕਾਰੀ ਮੁਤਾਬਕ ਗੁਲਜ਼ਾਰ ਸਿੰਘ ਪੁੱਤਰ ਕੁਲਦੀਪ ਸਿੰਘ, ਗੁਰਲਾਲ ਸਿੰਘ ਪੁੱਤਰ ਅਮਰਜੀਤ ਸਿੰਘ ਜੋ ਕਿ ਆਪਸ 'ਚ ਚਚੇਰੇ ਭਰਾ ਸਨ ਇਹ ਬੱਚੇ ਜੋ ਕਿ ਕੱਲ੍ਹ ਸ਼ਾਮ ਨੂੰ ਉਹ ਜ਼ਮੀਨ 'ਚ ਖੇਡ ਰਹੇ ਸਨ ਜ਼ਮੀਨ ਅੰਦਰ ਹੀ ਬਣੇ ਖੱਡੇ 'ਚ ਪਾਣੀ ਭਰਿਆ ਹੋਇਆ ਸੀ ਅਤੇ ਖੇਡਦੇ-ਖੇਡਦੇ ਦੋਵੇਂ ਬੱਚੇ ਖੱਡ 'ਚ ਡਿੱਗ ਪਏ ਅਤੇ ਉਸ 'ਚ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਇਨ੍ਹਾਂ ਬੱਚਿਆਂ ਦੀ ਉਮਰ 7 ਤੋਂ 8 ਸਾਲ ਦੱਸੀ ਜਾ ਰਹੀ ਹੈ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।ਇਹ ਘਟਨਾ ਬੁੱਧਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਹੁਣ ਸਹੁਰੇ ਘਰ 'ਚੋਂ ਮਿਲੀ ਕੁੜੀ ਦੀ ਲਾਸ਼
ਇਸ ਸਬੰਧੀ ਬੱਚਿਆਂ ਦੇ ਡੁੱਬਣ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ 20 ਤੋਂ 25 ਮਿੰਟ ਦੇ ਬਾਅਦ ਪਤਾ ਲੱਗਿਆ, ਜਦੋਂ ਉੱਥੇ ਲੰਘ ਰਹੇ ਰਾਹਗੀਰ ਨੇ ਦੇਖਿਆ ਕਿ ਬੱਚੇ ਦੀ ਲਾਸ਼ ਪਾਣੀ 'ਚ ਤੈਰ ਰਹੀ ਹੈ ਅਤੇ ਉਸ ਨੇ ਰੌਲਾ ਪਾ ਦਿੱਤਾ। ਉਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੂੰ ਦੇਖਿਆ ਤਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।