ਧੀ ਨੂੰ ਕੈਨੇਡਾ ਰਵਾਨਾ ਕਰ ਪਰਤ ਰਹੇ ਪਰਿਵਾਰ ਨਾਲ ਹਾਦਸਾ, ਪਿਓ ਤੇ ਭਰਾ ਸਣੇ 3 ਦੀ ਮੌਤ

Wednesday, May 29, 2019 - 06:28 AM (IST)

ਧੀ ਨੂੰ ਕੈਨੇਡਾ ਰਵਾਨਾ ਕਰ ਪਰਤ ਰਹੇ ਪਰਿਵਾਰ ਨਾਲ ਹਾਦਸਾ, ਪਿਓ ਤੇ ਭਰਾ ਸਣੇ 3 ਦੀ ਮੌਤ

ਸਿਰਸਾ, (ਲਲਿਤ)— ਰਾਣੀਆਂ ਖੇਤਰ ਦੇ ਪਿੰਡ ਦਮਦਮਾ ਦੇ ਰਹਿਣ ਵਾਲੇ ਬਾਜੇਵਾਲਾ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹਾਂਸੀ ਨੇੜੇ ਹੋਏ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਜਦਕਿ ਤਿੰਨ ਹੋਰ ਮੈਂਬਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਮ੍ਰਿਤਕਾਂ 'ਚ ਗੁਰਮੁਖ ਸਿੰਘ ਪੁੱਤਰ ਗੁਰਚਰਨ ਸਿੰਘ (33), ਜਸਕਰਨ ਪੁੱਤਰ ਗੁਰਚਰਨ (40) ਤੇ 8 ਸਾਲਾ ਕੁੜੀ ਗਗਨ ਪੁੱਤਰੀ ਗੁਰਮੁਖ ਸਿੰਘ ਸ਼ਾਮਲ ਹਨ। ਜਾਣਕਾਰੀ ਮੁਤਾਬਕ ਬਾਜੇਵਾਲਾ ਪਰਿਵਾਰ ਦੇ ਜਸਕਰਨ ਦੀ ਬੇਟੀ ਜੱਨਤ ਨੂੰ ਆਈਲੈਟਸ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਅੱਗੇ ਦੀ ਪੜਾਈ ਲਈ ਕੈਨੇਡਾ 'ਚ ਦਾਖਲਾ ਮਿਲ ਗਿਆ ਸੀ। ਜਨੱਤ ਦੀ ਕੈਨੇਡਾ ਲਈ ਸੋਮਵਾਰ ਰਾਤ 1 ਵਜੇ ਫਲਾਇਟ ਸੀ। ਪਰਿਵਾਰ ਦੇ ਮੈਂਬਰ ਕਾਰ 'ਚ ਸਵਾਰ ਹੋ ਕੇ ਜੱਨਤ ਨੂੰ ਦਿੱਲੀ ਏਅਰਪੋਰਟ ਤੇ ਛੱਡਣ ਲਈ ਗਏ ਹੋਏ ਸਨ। ਬੇਟੀ ਨੂੰ ਫਲਾਈਟ ਚੜ੍ਹਾਉਣ ਮਗਰੋਂ ਪਰਿਵਾਰਕ ਮੈਂਬਰ ਵਾਪਸ ਪਰਤ ਰਹੇ ਸਨ। ਹਾਂਸੀ ਨੇੜੇ ਕਾਰ ਸੜਕ 'ਤੇ ਖੜੇ ਟਰੱਕ ਨਾਲ ਜਾ ਟਕਰਾਈ, ਇਸ ਹਾਦਸੇ 'ਚ ਕਾਰ ਸਵਾਰ ਪਰਿਵਾਰ ਤੇ ਮੈਂਬਰ ਜਸਕਰਨ, ਜਸਕਰਨ ਦੀ ਪਤਨੀ, ਬੇਟਾ-ਬੇਟੀ ਤੇ ਭਰਾਂ ਗੁਰਮੁਖ ਸਿੰਘ ਤੇ ਗਗਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਜਸਕਰਨ, ਗੁਰਮੁੱਖ ਤੇ ਗਗਨ ਦੀ ਮੌਤ ਹੋ ਗਈ। ਹਾਦਸੇ 'ਚ ਬਾਜੇਵਾਲਾ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਦੀ ਖਬਰ ਮਿਲਣ ਤੇ ਪਿੰਡ ਦਮਦਮਾ 'ਚ ਸੋਗ ਦੀ ਲਹਿਰ ਦੌੜ ਗਈ।


author

KamalJeet Singh

Content Editor

Related News