ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਕੁੜੀ ਦੀ ਮੌਤ

Sunday, Oct 20, 2024 - 10:48 AM (IST)

ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਕੁੜੀ ਦੀ ਮੌਤ

ਚੰਡੀਗੜ੍ਹ (ਸੁਸ਼ੀਲ) : ਫਰਨੀਚਰ ਮਾਰਕੀਟ ਵੱਲੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਸੈਕਟਰ-53 ਗੁਰਦੁਆਰੇ ਦੇ ਸਾਹਮਣੇ ਸੜਕ ਕ੍ਰਾਸ ਕਰ ਰਹੀ ਕੁੜੀ ਨੂੰ ਟੱਕਰ ਮਾਰ ਦਿੱਤੀ। ਰਿਸ਼ਤੇਦਾਰ ਨਿਸ਼ਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕੁੜੀ ਨੂੰ ਮੋਹਾਲੀ ਫੇਜ਼-6 ਦੇ ਹਸਪਤਾਲ ’ਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਸੈਕਟਰ-54 ਨਿਵਾਸੀ ਸੰਜਨਾ ਵਜੋਂ ਹੋਈ। ਸੈਕਟਰ-36 ਥਾਣਾ ਪੁਲਸ ਨੇ ਨਿਸ਼ਾ ਦੀ ਸ਼ਿਕਾਇਤ ’ਤੇ ਸੰਜਨਾ ਨੂੰ ਟੱਕਰ ਮਾਰ ਕੇ ਫ਼ਰਾਰ ਹੋਣ ਵਾਲੇ ਗੱਡੀ ਚਾਲਕ ਖ਼ਿਲਾਫ਼ ਗ਼ੈਰ-ਇਰਾਦਤਨ ਕਤਲ ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ।

ਪੁਲਸ ਫ਼ਰਾਰ ਮੁਲਜ਼ਮ ਨੂੰ ਫੜ੍ਹਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਸੈਕਟਰ-54 ਸਥਿਤ ਆਦਰਸ਼ ਕਲੋਨੀ ਨਿਵਾਸੀ ਨਿਸ਼ਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਮਾਮਾ ਦੀ ਕੁੜੀ ਸੰਜਨਾ ਨਾਲ ਸੈਕਟਰ-53 ਗੁਰਦੁਆਰੇ ਗਈ ਸੀ। ਜਦੋਂ ਉਹ ਤੇ ਸੰਜਨਾ ਘਰ ਜਾਣ ਲਈ ਸੜਕ ਕ੍ਰਾਸ ਕਰਨ ਲੱਗੀ ਤਾਂ ਫਰਨੀਚਰ ਮਾਰਕੀਟ ਵੱਲੋਂ ਤੇਜ਼ ਰਫ਼ਤਾਰ ਗੱਡੀ ਨੇ ਸੰਜਨਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਚਾਲਕ ਗੱਡੀ ਸਣੇ ਫ਼ਰਾਰ ਹੋ ਗਿਆ। ਸੈਕਟਰ-36 ਥਾਣਾ ਪੁਲਸ ਕਾਰ ਚਾਲਕ ਦੀ ਭਾਲ ਕਰ ਰਹੀ ਹੈ।


author

Babita

Content Editor

Related News