ਕਰੰਟ ਲੱਗਣ ਨਾਲ 2 ਦੋਸਤਾਂ ਦੀ ਮੌਤ
Saturday, Aug 25, 2018 - 02:43 AM (IST)

ਰਾਮਪੁਰਾ ਫੂਲ, (ਰਜਨੀਸ਼)-ਪਿੰਡ ਰਾਈਆ ਵਿਚ ਸ਼ੁੱਕਰਵਾਰ ਸ਼ਾਮ ਖੇਤ ਤੋਂ ਮੋਟਰ ਕੱਢਦੇ ਵੇਲੇ ਕਰੰਟ ਲੱਗਣ ਨਾਲ ਦੋ ਦੋਸਤਾਂ ਦੀ ਮੌਤ ਹੋ ਗਈ। ਪਿੰਡ ’ਚ ਹੋਈ ਇਸ ਦਰਦਨਾਕ ਘਟਨਾ ਨਾਲ ਪਿੰਡ ’ਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਰਾਈਆ ਵਾਸੀ ਕੇਵਲ ਸਿੰਘ (35) ਪੁੱਤਰ ਤੋਤਾ ਸਿੰਘ ਅਤੇ ਉਸਦਾ ਦੋਸਤ ਹਰਦੀਪ ਸਿੰਘ (30) ਪੁੱਤਰ ਮੱਖਣ ਸਿੰਘ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿੰਡ ਦੇ ਬਾਹਰ ਸਥਿਤ ਕੇਵਲ ਸਿੰਘ ਦੇ ਖੇਤ ’ਚ ਲੱਗੀ ਮੱਛੀ ਮੋਟਰ ਨੂੰ ਬਾਹਰ ਕੱਢ ਰਹੇ ਸੀ। ਇਸ ਦੌਰਾਨ ਅਚਾਨਕ ਕਰੰਟ ਲੱਗਣ ਨਾਲ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਆਂਢੀ ਖੇਤ ’ਚ ਕੰਮ ਕਰ ਰਹੇ ਇਕ ਵਿਅਕਤੀ ਨੂੰ ਇਸਦਾ ਪਤਾ ਲੱਗਾ ਤਾਂ ਉਸਨੇ ਇਸਦੀ ਜਾਣਕਾਰੀ ਤੁਰੰਤ ਦੋਵਾਂ ਨੌਜਵਾਨਾਂ ਦੇ ਪਰਿਵਾਰ ਵਾਲਿਆ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਪਰਿਵਾਰ ਵਾਲੇ ਅਤੇ ਪਿੰਡ ਵਾਸੀਆਂ ਵਲੋਂ ਦੋਵਾਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਆਇਆ ਗਿਆ ਜਿਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਗਿਆ। ਉਧਰ ਦੋਵੇਂ ਨੌਜਵਾਨਾਂ ਦੀ ਮੌਤ ਦੀ ਖਬਰ ਸੁਣਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੌਡ਼ ਗਈ।