ਜ਼ਹਿਰੀਲੀ ਦਵਾਈ ਵਾਲੀ ਬੋਤਲ ''ਚੋਂ ਪਾਣੀ ਪੀਣ ਨਾਲ ਔਰਤ ਦੀ ਮੌਤ

Sunday, Apr 08, 2018 - 07:23 AM (IST)

ਜ਼ਹਿਰੀਲੀ ਦਵਾਈ ਵਾਲੀ ਬੋਤਲ ''ਚੋਂ ਪਾਣੀ ਪੀਣ ਨਾਲ ਔਰਤ ਦੀ ਮੌਤ

ਧਨੌਲਾ(ਰਵਿੰਦਰ)—ਜ਼ਹਿਰੀਲੀ ਦਵਾਈ ਵਾਲੀ ਬੋਤਲ 'ਚੋਂ ਪਾਣੀ ਪੀਣ ਨਾਲ ਇਕ ਔਰਤ ਦੀ ਮੌਤ ਹੋ ਗਈ ਹੈ। ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਰੇਨੂੰ ਦੇਵੀ ਪਤਨੀ ਸੁਭਾਸ਼ ਚੰਦ ਵਾਸੀ ਦਾਨਗੜ੍ਹ ਰੋਡ ਧਨੌਲਾ ਜੋ ਸਰਕਾਰੀ ਹਸਪਤਾਲ ਧਨੌਲਾ ਵਿਚ ਜ਼ੇਰੇ ਇਲਾਜ ਸੀ, ਦੇ ਪਤੀ ਨੇ ਬਿਆਨ ਦਰਜ ਕਰਵਾਏ ਸਨ ਕਿ ਉਸਦੀ ਪਤਨੀ ਰੇਨੂੰ ਦੇਵੀ ਨੇ ਕੋਈ ਜ਼ਹਿਰੀਲੀ ਦਵਾਈ ਵਾਲੀ ਬੋਤਲ ਧੋ ਕੇ ਉਸ ਵਿਚ ਪਾਣੀ ਪਾ ਕੇ ਫਰਿੱਜ ਵਿਚ ਰੱਖ ਦਿੱਤਾ, ਜਿਸ ਨੂੰ ਪੀਣ ਨਾਲ ਉਸ ਨੂੰ ਉਲਟੀਆਂ ਲੱਗ ਗਈਆਂ ਸਨ। ਉਸਦੀ ਪਤਨੀ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਚੱਲ ਰਿਹਾ ਸੀ। ਹਾਲਤ ਵਿਗੜਨ ਕਾਰਨ ਉਸਨੂੰ ਬਰਨਾਲਾ ਰੈਫਰ ਕਰ ਦਿੱਤਾ ਸੀ, ਜਿਸਦੀ ਰਸਤੇ ਵਿਚ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਸੁਭਾਸ਼ ਦੇ ਬਿਆਨ ਦੀ ਤਾਈਦ ਉਸਦੇ ਭਾਈ ਲਲਿਤ ਕੁਮਾਰ ਨੇ ਕੀਤੀ ਹੈ, ਜਿਸਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 


Related News