ਛੱਤ ਡਿੱਗਣ ਨਾਲ ਸੱਸ-ਨੂੰਹ ਦੀ ਮੌਤ

Saturday, Sep 02, 2017 - 03:20 AM (IST)

ਤਲਵੰਡੀ ਸਾਬੋ(ਮੁਨੀਸ਼)-ਕੋਟਫੱਤਾ ਵਿਖੇ ਘਰ ਦੇ ਬਰਾਂਡੇ ਦੀ ਛੱਤ ਡਿੱਗਣ ਨਾਲ ਸੱਸ-ਨੂੰਹ ਦੀ ਮੌਤ ਹੋਣ ਦਾ ਦੁੱਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਇਨ੍ਹਾਂ ਮੌਤਾਂ ਨੂੰ ਲੈ ਕੇ ਪਿੰਡ 'ਚ ਸੋਗ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਕੋਟਫੱਤਾ ਵਿਖੇ ਪਰਮਿੰਦਰ ਕੌਰ (45) ਪਤਨੀ ਸੁਖਵਿੰਦਰ ਸਿੰਘ ਆਪਣੀ ਸੱਸ ਜਸਮੇਲ ਕੌਰ (70) ਪਤਨੀ ਨਛੱਤਰ ਸਿੰਘ ਨਾਲ ਆਪਣੇ ਪੁਰਾਣੇ ਘਰ ਦੇ ਬਰਾਂਡੇ 'ਚ ਮੀਂਹ ਕਾਰਨ ਬੈਠੀ ਸੀ। ਬਰਾਂਡੇ ਦੀ ਹਾਲਤ ਖਸਤਾ ਹੋਣ ਕਰ ਕੇ ਮੀਂਹ ਕਾਰਨ ਬਰਾਂਡੇ ਦੀ ਛੱਤ ਡਿੱਗ ਗਈ ਜਿਸ ਨਾਲ ਪਰਮਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਮਾਤਾ ਜਸਮੇਲ ਕੌਰ ਨੂੰ ਜ਼ਖਮੀ ਹਾਲਤ 'ਚ ਇਲਾਜ ਲਈ ਬਠਿੰਡਾ ਲਿਜਾਣ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਪਰਮਿੰਦਰ ਕੌਰ ਦਾ ਇਕ ਲੜਕਾ ਤੇ ਦੋ ਲੜਕੀਆਂ ਸਨ। ਮ੍ਰਿਤਕ ਪਰਮਿੰਦਰ ਕੌਰ ਸੁਖਰਾਜ ਸਿੰਘ ਨੱਤ ਦੀ ਵੀ ਰਿਸ਼ਤੇਦਾਰ ਸੀ। ਉਧਰ ਹਲਕੇ ਦੇ ਅਕਾਲੀ ਦਲ ਦੇ ਸੀਨੀਅਰ ਆਗੂ ਅਮਿਤਰਤਨ ਕੋਟਫੱਤਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।


Related News