ਦਿਲ ਦਾ ਦੌਰਾ ਪੈਣ ਨਾਲ ਮੰਦਰ ਦੇ ਪੁਜਾਰੀ ਦੀ ਮੌਤ

10/7/2020 2:38:11 PM

ਮਾਜਰੀ (ਪਾਬਲਾ) : ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਹੁਸ਼ਿਆਰਪੁਰ ਵਿਖੇ ਸ਼ਿਵ ਮੰਦਰ ਦੇ ਪੁਜਾਰੀ ਬਲਜੀਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ, ਜਿਸ ਕਾਰਣ ਪਿੰਡ ਵਾਸੀਆਂ ਤੇ ਇਲਾਕੇ ਦੇ ਲੋਕਾਂ 'ਚ ਸੋਗ ਦਾ ਮਾਹੌਲ ਹੈ।

ਮ੍ਰਿਤਕ ਪੁਜਾਰੀ ਦੇ ਅੰਤਿਮ ਸੰਸਕਾਰ ਮੌਕੇ ਸੰਗੀਤਕ ਪਰਿਵਾਰ ਦੇ ਮੈਂਬਰਾਂ, ਮੰਦਰ ਦੇ ਸ਼ਰਧਾਲੂਆਂ ਤੋਂ ਇਲਾਵਾ ਰਾਹੀ ਮਾਣਕਪੁਰ ਸਰੀਫ਼, ਪਿੰਕਾ ਸਾਬਰੀ, ਸਰਪੰਚ ਗੁਰਮੇਲ ਸਿੰਘ ਹੁਸ਼ਿਆਰਪੁਰ, ਸੁਖਦੇਵ ਸਿੰਘ ਕੰਸਾਲਾ, ਰਿੰਕੂ ਬਾਗਵਾਲੀ, ਸੰਜੇ ਖਾਨ, ਸਾਬਕਾ ਸਰਪੰਚ ਨਛੱਤਰ ਸਿੰਘ, ਬਲਵਿੰਦਰ ਸਿੰਘ ਪੰਚ, ਹਰਨੇਕ ਸਿੰਘ ਆਦਿ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।


Babita

Content Editor Babita