ਜਲੰਧਰ: ਅਮਨ ਨਗਰ 'ਚ ਦੋ ਧਿਰਾਂ ਵਿਚਾਲੇ ਪਥਰਾਅ, ਚੱਲੀਆਂ ਤਲਵਾਰਾਂ

Monday, Feb 24, 2020 - 02:51 PM (IST)

ਜਲੰਧਰ: ਅਮਨ ਨਗਰ 'ਚ ਦੋ ਧਿਰਾਂ ਵਿਚਾਲੇ ਪਥਰਾਅ, ਚੱਲੀਆਂ ਤਲਵਾਰਾਂ

ਜਲੰਧਰ (ਵਰੁਣ)— ਅਮਨ ਨਗਰ 'ਚ ਕ੍ਰਿਕਟ ਮੈਚ 'ਚ ਹੋਈ ਬਹਿਸ ਕਾਰਨ ਦੋ ਧਿਰਾਂ 'ਚ ਪਥਰਾਅ ਹੋ ਗਿਆ। ਦੋਸ਼ ਹੈ ਕਿ ਇਕ ਧਿਰ ਨੇ ਤੇਜ਼ਧਾਰ ਹਥਿਆਰ 'ਤੇ ਇੱਟਾਂ ਮਾਰ ਕੇ ਕਾਰ ਅਤੇ ਮੋਟਰਸਾਈਕਲ ਨੂੰ ਨੁਕਸਾਨ ਪਹੁੰਚਾਇਆ। ਜਦਕਿ ਦੇਰ ਰਾਤ ਦੂਜੀ ਧਿਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਦੋਸ਼ ਨਹੀਂ ਲਾਇਆ ਗਿਆ। ਥਾਣਾ ਨੰ. 8 ਦੇ ਏ. ਐੱਸ. ਆਈ. ਗੁਰਮੇਜ ਸਿੰਘ ਨੇ ਦੱਸਿਆ ਕਿ ਅਮਨ ਨਗਰ 'ਚ ਸਥਿਤ ਵਿਸ਼ਵਕਰਮਾ ਮੰਦਿਰ ਵਾਲੀ ਗਲੀ 'ਚ ਐਤਵਾਰ ਸਵੇਰੇ ਕ੍ਰਿਕਟ ਮੈਚ ਦੌਰਾਨ ਦੋ ਧਿਰਾਂ 'ਚ ਬਹਿਸਬਾਜ਼ੀ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਧਿਰਾਂ ਅਮਨ ਨਗਰ 'ਚ ਆਹਮੋ-ਸਾਹਮਣੇ ਹੋ ਗਈਆਂ। ਪੁਲਸ ਨੂੰ ਵੀ ਇਸ ਵਿਵਾਦ ਦੀ ਸੂਚਨਾ ਮਿਲੀ ਪਰ ਉਸ ਤੋਂ ਪਹਿਲਾਂ ਹੀ ਦੋਵੇਂ ਧਿਰਾਂ ਫਰਾਰ ਹੋ ਗਈਆਂ।

PunjabKesari

ਇਸ ਹਮਲੇ 'ਚ ਜ਼ਖਮੀ ਹੋਈ ਇਕ ਧਿਰ ਦੇ ਅਰਜੁਨ ਅਤੇ ਨੀਲੂ ਨੇ ਸਿਵਲ ਹਸਪਤਾਲ 'ਚ ਦੇਰ ਰਾਤ ਨੂੰ ਮੈਡੀਕਲ ਰਿਪੋਰਟ ਬਣਾ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ। ਜਦਕਿ ਦੂਜੀ ਧਿਰ ਵੱਲੋਂ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਇਕ ਧਿਰ ਨੇ ਅਮਨ ਨਗਰ 'ਚ ਇਕ ਗੱਡੀ ਅਤੇ ਮੋਟਰਸਾਈਕਲ 'ਤੇ ਪੱਥਰਬਾਜ਼ੀ ਕਰਕੇ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾਇਆ। ਦੇਰ ਰਾਤ ਥਾਣਾ ਡਿਵੀਜ਼ਨ ਨੰ. 8 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।


Related News