ਜਲੰਧਰ: ਸਕੂਲ ਜਾ ਰਹੇ ਵਿਦਿਆਰਥੀ 'ਤੇ ਕੁਝ ਮੁੰਡਿਆਂ ਨੇ ਕੀਤਾ ਜਾਨਲੇਵਾ ਹਮਲਾ

Tuesday, May 28, 2019 - 02:08 PM (IST)

ਜਲੰਧਰ: ਸਕੂਲ ਜਾ ਰਹੇ ਵਿਦਿਆਰਥੀ 'ਤੇ ਕੁਝ ਮੁੰਡਿਆਂ ਨੇ ਕੀਤਾ ਜਾਨਲੇਵਾ ਹਮਲਾ

ਜਲੰਧਰ— ਇਥੋਂ ਦੇ ਬਸਤੀ ਦਾਨਿਸ਼ਮੰਦਾ 'ਚੋਂ ਇਕ 11ਵੀਂ ਕਲਾਸ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵਾਲਮੀਕਿ ਮੁਹੱਲੇ 'ਚ ਰਹਿਣ ਵਾਲਾ ਮਾਨਵ ਪੁੱਤਰ ਸੰਜੇ ਅੱਜ ਸਵੇਰੇ ਕਰੀਬ 8 ਵਜੇ ਜਦੋਂ ਉਹ ਸਕੂਲ ਜਾ ਰਿਹਾ ਸੀ ਤਾਂ ਇਸੇ ਦੌਰਾਨ 10 ਦੇ ਕਰੀਬ ਮੁੰਡਿਆਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ।

PunjabKesari

ਮਾਨਵ ਬਸਤੀ ਗੁਜ਼ਾ ਸਥਿਤ ਸਨਾਤਨ ਧਰਮ ਸਕੂਲ 'ਚ 11 ਵੀਂ ਦਾ ਵਿਦਿਆਰਥੀ ਹੈ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਮਾਨਵ ਨੂੰ ਹਮਲਾਵਰਾਂ ਤੋਂ ਬਚਾਇਆ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਹਮਲਾਵਰਾਂ ਦੀ ਪਛਾਣ ਰਾਹੁਲ ਪੁੱਤਰ ਰਮੇਸ਼ ਕੁਮਾਰ ਵਾਸੀ ਬਸਤੀ ਦਾਨਿਸ਼ਮੰਦਾ ਅਤੇ ਸੰਦੀਪ ਦੇ ਰੂਪ 'ਚ ਦੱਸੀ ਜਾ ਰਹੀ ਹੈ। ਬਾਕੀ ਸਾਥੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।


author

shivani attri

Content Editor

Related News