ਆਦਮਪੁਰ ਵਿਚ ਮਦਾਰਾਂ ਦੇ ਮੌਜੂਦਾ ਸਰਪੰਚ ’ਤੇ ਜਾਨਲੇਵਾ ਹਮਲਾ, ਮਾਮਲਾ ਦਰਜ
Monday, Mar 17, 2025 - 01:05 PM (IST)

ਆਦਮਪੁਰ (ਰਣਦੀਪ)-ਥਾਣਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਮਦਾਰ ਵਿਖੇ ਪਿੰਡ ’ਚ ਪਾਰਕ ਬਣਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ’ਤੇ ਜਾਨਲੇਵਾ ਹਮਲਾ ਹੋਣ ’ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ’ਚ ਜ਼ੇਰੇ ਇਲਾਜ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਰਕੇਸ਼ ਕਟਾਰੀਆ ਪੁੱਤਰ ਤੇਜ ਪਾਲ ਵਾਸੀ ਮਦਾਰ ਨੇ ਦੱਸਿਆ ਕਿ ਉਹ ਮਦਾਰ ਪਿੰਡ ਦਾ ਮੌਜੂਦਾ ਸਰਪੰਚ ਹੈ ਤੇ ਪਿੰਡ ’ਚ ਢੇਰਾਂ ਲਈ ਜ਼ਮੀਨ ਕਰੀਬ ਰਕਬਾ 04 ਕਨਾਲ ਹੈ, ਪਿੰਡ ਨੂੰ ਸਮਰਾਟ ਲੁੱਕ ਦੇਣ ਲਈ ਪਾਰਕ ਦੀ ਉਸਾਰੀ ਕਰਵਾਉਣ ਦਾ ਮਤਾ ਪਾਸ ਕੀਤਾ। ਇਸ ਲਈ ਇਸ ਪਲਾਟ ਦੀ ਸਫ਼ਾਈ ਲਈ ਅਤੇ ਭਰਤੀ ਲਈ ਜੇ. ਸੀ. ਬੀ. ਲਾਈ ਸੀ, ਜਿੱਥੇ ਪਿੰਡ ਦੇ ਹੀ ਵਿਜੈ ਕੁਮਾਰ ਪੁੱਤਰ ਬਕਸ਼ੀ ਰਾਮ ਰਾਣੀ ਪਤਨੀ ਐਮਰੁਸ ਤੇ ਇਨ੍ਹਾਂ ਦੇ ਨਾਲ 8-10 ਵਿਅਕਤੀ ਤੇ ਔਰਤਾ ਹੋਰ ਸਨ , ਨੇ ਚਲਦਾ ਕੰਮ ਬੰਦ ਕਰਵਾ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: Youtuber ਦੇ ਘਰ 'ਤੇ ਗ੍ਰਨੇਡ ਨਾਲ ਹਮਲਾ, ਕੰਬਿਆ ਇਹ ਇਲਾਕਾ
ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਮੌਕੇ ’ਤੇ ਗਿਆ ਤਾਂ ਮੈਂ ਇਨ੍ਹਾਂ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਜੈ ਕੁਮਾਰ ਤੈਸ਼ ਵਿਚ ਆ ਕੇ ਮੇਰੇ ਚਪੇੜ ਮਾਰੀ ਤੇ ਇਸ ਦੇ ਬਾਕੀ ਸਾਥੀਆ ਨੇ ਵੀ ਮੇਰੇ ਨਾਲ ਘਸੁੰਨ-ਮੁੱਕੀ ਕੀਤੀ। ਲੋਕਾਂ ਨੇ ਇਨ੍ਹਾਂ ਨੂੰ ਆਸੇ-ਪਾਸੇ ਕੀਤਾ ਤੇ ਜਦ ਮੈਂ ਆਪਣੇ ਘਰ ਆ ਰਿਹਾ ਸੀ ਤਾਂ ਕਮਲ ਕਿਸ਼ੋਰ ਕਟਾਰੀਆ ਦੇ ਘਰ ਅੱਗੇ ਵਿਜੈ ਕੁਮਾਰ ਨੇ ਮੈਨੂੰ ਗਲੀ ਵਿਚ ਘੇਰ ਲਿਆ ਤੇ ਆਪਣੇ ਹੱਥ ’ਚ ਫੜੇ ਕਿਰਚਨੁਮਾ ਹਥਿਆਰ ਨਾਲ ਵਾਰ ਕੀਤਾ, ਜੋ ਮੇਰੇ ਪਿੱਠ ਤੇ ਖੱਬੇ ਡੋਲੇ ’ਤੇ ਲੱਗੇ। ਮੈਂ ਉੱਥੋਂ ਦੌੜ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ : ਪੰਜਾਬ ਦੀ ਇਸ ਜੇਲ੍ਹ 'ਚ ਹਵਾਲਾਤੀ ਦੀ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਪੁਲਸ 'ਤੇ ਲੱਗੇ ਗੰਭੀਰ ਦੋਸ਼
ਉਨ੍ਹਾਂ ਦੱਸਿਆ ਮੈ ਇਨ੍ਹਾਂ ਨੂੰ ਪਹਿਲਾਂ ਪੰਚਾਇਤੀ ਮਤਾ ਦਿਖਾਇਆ ਤਾ ਉਨ੍ਹਾਂ ਨੇ ਪੰਚਾਇਤੀ ਕਾਰਵਾਈ ਰਜਿਸਟਰ ਵੀ ਪਾੜ ਦਿੱਤਾ। ਮੈਨੂੰ ਜਖ਼ਮੀ ਹਾਲਤ ’ਚ ਸਿਵਲ ਹਸਪਤਾਲ ਆਦਮਪੁਰ ਦਾਖ਼ਲ ਕਰਵਾਇਆ ਗਿਆ ਹੈl ਥਾਣਾ ਮੁੱਖੀ ਆਦਮਪੁਰ ਇੰਸਪੈਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਪੰਚ ਰਾਕੇਸ਼ ਕਟਾਰੀਆਂ ਦੇ ਬਿਆਨਾਂ ’ਤੇ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਸਰਪੰਚ ’ਤੇ ਹਮਲਾ ਕਰਨ ਵਾਲੇ ਇਕ ਵਿਅਕਤੀ ਵਿਜੈ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਹ ਪੁਲਸ ਦੀ ਹਿਰਾਸਤ ’ਚ ਹੋਣਗੇ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦਾ ਚਾਅ! ਫੇਸਬੁੱਕ 'ਤੇ ਇਸ਼ਤਿਹਾਰ ਵੇਖ ਮੋਹਾਲੀ ਪੁੱਜਾ ਨੌਜਵਾਨ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e