ਪੰਜਾਬ 'ਚ ਨਸ਼ੇ ਦਾ ਕਹਿਰ, ਫਲਾਈਓਵਰ ’ਤੇ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

Wednesday, Aug 02, 2023 - 03:18 PM (IST)

ਪੰਜਾਬ 'ਚ ਨਸ਼ੇ ਦਾ ਕਹਿਰ, ਫਲਾਈਓਵਰ ’ਤੇ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

ਨਡਾਲਾ (ਸ਼ਰਮਾ)-ਬਲਾਕ ਨਡਾਲਾ ਦੇ ਪਿੰਡ ਰਾਏਪੁਰ ਪੀਰਬਖਸ਼ ਦੇ 2 ਨੌਜਵਾਨਾਂ ਦੀ ਨਸ਼ੇ ਵਾਲੇ ਪਦਾਰਥ ਨਾਲ ਮੌਤ ਹੋ ਗਈ ਹੈ, ਜਿਨ੍ਹਾਂ ਦੀਆਂ ਲਾਸ਼ਾਂ ਹਮੀਰਾ ਦੇ ਫਲਾਈਓਵਰ ’ਤੇ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਇਸ ਸਬੰਧੀ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਅਤੇ ਥਾਣਾ ਮੁਖੀ ਸੁਭਾਨਪੁਰ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਡੋਗਰਾਂਵਾਲ ਅਤੇ ਹਮੀਰਾ ਵਿਚਕਾਰ ਵਿਰਾਸਤੀ ਹਵੇਲੀ ਦੇ ਨਜ਼ਦੀਕ ਪੁਲ ਹੇਠਾਂ ਪੈਲੀਆਂ ਵੱਲ ਜਾਂਦੇ ਕੱਚੇ ਰਸਤੇ ’ਤੇ 2 ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ। 

ਇਹ ਵੀ ਪੜ੍ਹੋ- ਫਗਵਾੜਾ 'ਚ ਰੂਹ ਕੰਬਾਊ ਘਟਨਾ, ਪਿਤਾ ਨੇ ਪਰਿਵਾਰ ਦੇ 5 ਮੈਂਬਰਾਂ ਨੂੰ ਦਿੱਤਾ ਜ਼ਹਿਰ, ਪਈਆਂ ਭਾਜੜਾਂ

ਪੁਲਸ ਪਾਰਟੀ ਨੇ ਮੌਕੇ ’ਤੇ ਵੇਖਿਆ ਕਿ ਇਕ ਮੋਨਾ ਸੀ ਅਤੇ ਇਕ ਸਰਦਾਰ, ਜਿਸ ਦੇ ਵਾਲ ਖੁੱਲ੍ਹੇ ਹੋਏ ਸਨ ਅਤੇ ਦੋਵੇਂ ਲਾਸ਼ਾਂ ਥੋੜ੍ਹੀ-ਥੋੜ੍ਹੀ ਦੂਰੀ ’ਤੇ ਪਈਆਂ ਸਨ। ਲਾਸ਼ਾਂ ਦੀ ਪਛਾਣ ਮੋਟਰਸਾਈਕਲ ’ਤੇ ਇਕ ਛੋਟਾ ਫੋਨ, ਜੋ ਮ੍ਰਿਤਕਾਂ ਦੇ ਨਜ਼ਦੀਕ ਪਿਆ ਸੀ, ਤੋਂ ਹੋਈ ਹੈ। ਮ੍ਰਿਤਕ ਬਿਕਰਮ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਭਰਾ ਰਜਿੰਦਰ ਸਿੰਘ ਵਾਸੀ ਰਾਏਪੁਰ ਪੀਰ ਬਖਸ਼ਵਾਲਾ ਥਾਣਾ ਭੁਲੱਥ ਨੇ ਦੱਸਿਆ ਕਿ ਦੂਜਾ ਨੌਜਵਾਨ ਸਤਪਾਲ ਸਿੰਘ ਪੁੱਤਰ ਰਣਧੀਰ ਸਿੰਘ ਵੀ ਸਾਡਾ ਗੁਆਂਢੀ ਹੈ। ਇਹ ਦੋਵੇਂ ਬੀਤੇ ਦਿਨੀਂ ਸਵੇਰੇ 11 ਵਜੇ ਘਰੋਂ ਨਿਕਲੇ ਸਨ, ਜਿਨ੍ਹਾਂ ਦੀ ਬਹੁਤ ਭਾਲ ਕੀਤੀ ਪਰ ਨਹੀਂ ਮਿਲੇ ਅਤੇ ਇਨ੍ਹਾਂ ਦੇ ਮੋਬਾਇਲ ਵੀ ਬੰਦ ਸਨ। ਇਸ ਸਬੰਧੀ ਪੁਲਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਕਪੂਰਥਲਾ ਮੌਰਚਰੀ ’ਚ ਰਖਵਾਈਆਂ ਹਨ ਅਤੇ ਅੱਜ ਪੋਸਟਮਾਰਟ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ: ਬਜ਼ੁਰਗ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News