ਸੇਵਾਮੁਕਤ ਐੈੱਸ. ਪੀ. ਦੀ ਅਚਾਨਕ ਗੋਲੀ ਚੱਲਣ ਨਾਲ ਮੌਤ

Sunday, Oct 29, 2017 - 12:32 PM (IST)

ਸੇਵਾਮੁਕਤ ਐੈੱਸ. ਪੀ. ਦੀ ਅਚਾਨਕ ਗੋਲੀ ਚੱਲਣ ਨਾਲ ਮੌਤ

ਪਟਿਆਲਾ (ਬਲਜਿੰਦਰ)-ਮਨਜੀਤ ਨਗਰ ਵਾਸੀ ਇਕ ਸੇਵਾਮੁਕਤ ਐੈੱਸ. ਪੀ. ਸੋਹਨ ਲਾਲ ਸ਼ਰਮਾ ਦੀ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਉਹ 30 ਨਵੰਬਰ, 1995 ਨੂੰ ਸੇਵਾਮੁਕਤ ਹੋਏ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ।   ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪੜੀ ਦੇ ਐੈੱਸ. ਐੈੱਚ. ਓ. ਇੰਸ. ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਬੀਤੀ ਰਾਤ ਉੁਨ੍ਹਾਂ ਦੇ ਲਾਇਸੈਂਸੀ ਰਿਵਾਲਵਰ ਵਿਚੋਂ ਅਚਾਨਕ ਗੋਲੀ ਚੱਲਣ ਨਾਲ ਸੇਵਾਮੁਕਤ ਐੈੱਸ. ਪੀ. ਸੋਹਨ ਲਾਲ ਸ਼ਰਮਾ ਦੀ ਮੌਤ ਹੋ ਗਈ। ਉੁਨ੍ਹਾਂ ਦੇ 2 ਪੁੱਤਰ ਤੇ 2 ਧੀਆਂ ਸਨ। 
ਪਤਨੀ ਦੀ ਲਗਭਗ 15 ਸਾਲ ਪਹਿਲਾਂ ਮੌਤ ਹੋ ਗਈ ਸੀ।  ਅੱਜ ਸਵੇਰੇ ਉੁਨ੍ਹਾਂ ਦੇ ਪੁੱਤਰ ਕਮਲਦੀਪ ਸ਼ਰਮਾ ਜਦੋਂ ਸਵੇਰੇ 5.30 ਵਜੇ ਚਾਹ ਦੇਣ ਲਈ ਗਏ ਤਾਂ ਐੈੱਸ. ਪੀ. ਸੋਹਨ ਲਾਲ ਦੀ ਖੂਨ ਨਾਲ ਲਥਪਥ ਲਾਸ਼ ਕਮਰੇ ਵਿਚ ਪਈ ਸੀ। ਕਮਲਦੀਪ ਸ਼ਰਮਾ ਨੇ ਪੁਲਸ ਨੂੰ ਸੂਚਿਤ ਕੀਤਾ। ਐੈੱਸ. ਐੈੱਚ. ਓ. ਰਾਜੇਸ਼ ਮਲਹੋਤਰਾ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉੁਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਮਲਦੀਪ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਦਿੱਤੀ।


Related News