ਮੁਰਦਾਘਰ 'ਚ ਚੂਹਿਆਂ ਵੱਲੋਂ ਲਾਸ਼ ਕੁਤਰਨ ਦਾ ਮਾਮਲਾ, ਪੋਸਟਮਾਰਟਮ ਰਿਪੋਰਟ 'ਚ ਅਹਿਮ ਖ਼ੁਲਾਸਾ

08/02/2020 1:40:50 PM

ਡੇਰਾਬੱਸੀ (ਗੁਰਪ੍ਰੀਤ) : ਚੰਡੀਗੜ੍ਹ-ਅੰਬਾਲਾ ਰੋਡ 'ਤੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਦੇ ਮੁਰਦਾਘਰ 'ਚ ਰੱਖੀ ਲਾਸ਼ ਨੂੰ ਚੂਹਿਆਂ ਦੇ ਕੁਤਰਨ ਦੇ ਮਾਮਲੇ 'ਚ ਸ਼ਨੀਵਾਰ ਨੂੰ ਲਾਸ਼ ਦਾ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਬੋਰਡ ਦੀ ਟੀਮ ਵੱਲੋਂ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ 'ਚ ਖ਼ੁਲਾਸਾ ਹੋਇਆ ਕਿ ਲਾਸ਼ ਨੂੰ ਚੂਹਿਆਂ ਨੇ ਹੀ ਕੁਤਰਿਆ ਸੀ। ਐਸ. ਐਮ. ਓ. ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਡਾ. ਅਮਨਜੋਤ ਕੌਰ, ਡਾ. ਆਸ਼ੀਸ਼ ਅਤੇ ਡਾ. ਅੰਸ਼ੂ ਨੇ ਕੀਤਾ।

ਇਹ ਵੀ ਪੜ੍ਹੋ : ਗਰਭਵਤੀ ਪ੍ਰੇਮਿਕਾ ਨੂੰ ਪਹਿਲਾਂ ਮਾਰੀ ਠੋਕਰ, ਫਿਰ ਪੁਲਸ ਦੇ ਡਰੋਂ ਕਰਾਇਆ ਵਿਆਹ ਪਰ ਹੁਣ...

ਪੋਸਟਮਾਰਟਮ 'ਚ ਪਤਾ ਲੱਗਿਆ ਕਿ ਲਾਸ਼ ਨੂੰ ਚੂਹਿਆਂ ਨੇ ਕੁਤਰਿਆ ਹੈ ਪਰ ਅੰਗਾਂ ਨਾਲ ਕੋਈ ਛੇੜਛਾੜ ਨਹੀਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਉਨ੍ਹਾਂ ਨੂੰ ਸੌਂਪੀ ਹੈ, ਜਿਸ ਨੂੰ ਲੈ ਕੇ ਉਹ ਸੋਮਵਾਰ ਨੂੰ ਉਕਤ ਹਸਪਤਾਲ ਦਾ ਦੌਰਾ ਕਰਕੇ ਆਪਣੀ ਰਿਪੋਰਟ ਤਿਆਰ ਕਰਨਗੇ। ਐਸ. ਐਮ. ਓ. ਨੇ ਮੰਨਿਆ ਕਿ ਇਹ ਹਸਪਤਾਲ ਦੀ ਵੱਡੀ ਲਾਪਰਵਾਹੀ ਹੈ। ਰਿਪੋਰਟ ਸੌਂਪਣ ਤੋਂ ਬਾਅਦ ਜੋ ਵੀ ਅਗਲੀ ਕਾਰਵਾਈ ਹੋਵੇਗੀ, ਉਹ ਸਬੰਧਿਤ ਅਧਿਕਾਰੀ ਕਰਨਗੇ। 

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਭੜਕੇ ਰਵਨੀਤ ਬਿੱਟੂ, ਕੈਪਟਨ ਨੂੰ ਕੀਤੀ ਖ਼ਾਸ ਅਪੀਲ
ਪਰਿਵਾਰ ਵਾਲਿਆਂ ਨੇ ਅੰਗਾਂ ਨਾਲ ਛੇੜਛਾੜ ਦਾ ਜਤਾਇਆ ਸੀ ਸ਼ੱਕ
ਪਰਿਵਾਰ ਵਾਲਿਆਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਲਾਸ਼ ਦੇ ਅੰਗਾਂ ਨਾਲ ਛੇੜਛਾੜ ਹੋਈ ਹੈ। ਇਸ ਤੋਂ ਬਾਅਦ ਜਦੋਂ ਮਾਮਲੇ ਨੇ ਤੂਲ ਫੜ੍ਹਿਆ ਤਾਂ ਐਸ. ਡੀ. ਐਮ. ਡੇਰਾਬੱਸੀ ਨੇ ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਨੂੰ ਹਸਪਤਾਲ ਭੇਜਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ, ਜਿੱਥੇ ਡਾਕਟਰਾਂ ਨੇ ਲਾਸ਼ ਦਾ ਪੋਸਟਮਾਰਟਮ ਕੀਤਾ।

ਇਹ ਵੀ ਪੜ੍ਹੋ : ਕਾਤਲ ਸੱਸ ਨੇ 'ਨੂੰਹ' ਮਾਰ ਕੇ ਦੱਬੀ ਲਾਸ਼, ਫਿਰ ਪਿੰਜਰ ਨਾਲ ਜੋ ਕੀਤਾ, ਸੁਣ ਖੜ੍ਹੇ ਹੋ ਜਾਣਗੇ ਰੌਂਗਟੇ
ਜਾਣੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਪੰਚਕੂਲਾ ਸੈਕਟਰ-27 ਵਾਸੀ ਜਸਜੋਤ ਕੌਰ ਦਿਲ ਦੀ ਮਰੀਜ਼ ਸੀ। ਬੀਤੇ ਵੀਰਵਾਰ ਨੂੰ ਹਸਪਤਾਲ 'ਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਰਿਸ਼ਤੇਦਾਰਾਂ ਦੇ ਆਉਣ ਦੀ ਉਡੀਕ ਕਰਨ 'ਤੇ ਪਰਿਵਾਰ ਨੇ ਲਾਸ਼ ਨੂੰ ਉਕਤ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਸੀ। ਸ਼ੁੱਕਰਵਾਰ ਨੂੰ ਜਦੋਂ ਲਾਸ਼ ਨੂੰ ਪਰਿਵਾਰ ਵਾਲੇ ਲੈਣ ਆਏ ਤਾਂ ਦੇਖਿਆ ਕਿ ਲਾਸ਼ ਦੇ ਮੂੰਹ 'ਚੋਂ ਖੂਨ ਨਿਕਲ ਰਿਹਾ ਸੀ।


 


Babita

Content Editor

Related News