ਪੰਚਕੂਲਾ : ਔਰਤ ਦੀ ਅੱਧ ਸੜੀ ਲਾਸ਼ ਬਰਾਮਦ, ਦਹਿਸ਼ਤ ''ਚ ਲੋਕ (ਤਸਵੀਰਾਂ)
Thursday, Mar 01, 2018 - 02:02 PM (IST)

ਪੰਚਕੂਲਾ (ਸੰਜੇ) : ਪੰਚਕੂਲਾ ਜ਼ਿਲੇ ਦੇ ਕੋਟ ਮੱਟਾਵਾਲਾ 'ਚ ਵੀਰਵਾਰ ਨੂੰ ਇਕ ਔਰਤ ਦੀ ਅੱਧ ਸੜੀ ਲਾਸ਼ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਲਾਕੇ 'ਚੋਂ ਅਜਿਹੀ ਲਾਸ਼ ਬਰਾਮਦ ਹੋਣ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਸ ਦੀ ਜਾਂਚ ਤੋਂ ਬਾਅਦ ਹੀ ਇਸ ਘਟਨਾ ਦਾ ਅਸਲ ਸੱਚ ਪਤਾ ਲੱਗ ਸਕੇਗਾ।