7 ਦਿਨਾਂ ਬਾਅਦ ਛੱਪੜ ''ਚੋਂ ਮਿਲੀ ਜਿਮੀਂਦਾਰ ਦੀ ਪਤਨੀ ਦੀ ਗਲੀ-ਸੜੀ ਲਾਸ਼

11/25/2015 4:43:26 PM

ਭੋਗਪੁਰ : ਇੱਥੋਂ ਦੇ ਪਿੰਡ ਸਗਰਾਂਵਾਲੀ ''ਚ 7 ਦਿਨ ਪਹਿਲਾਂ ਲਾਪਤਾ ਹੋਈ ਔਰਤ ਦੀ ਲਾਸ਼ ਬੁੱਧਵਾਰ ਨੂੰ ਇਕ ਛੱਪੜ ''ਚੋਂ ਬਰਾਮਦ ਕੀਤੀ ਗਈ। ਲਾਸ਼ ਬੁਰੀ ਤਰ੍ਹਾਂ ਗਲ ਚੁੱਕੀ ਸੀ। ਜਾਣਕਾਰੀ ਮੁਤਾਬਕ ਪਿੰਡ ਸਗਰਾਂਵਾਲੀ ਦੀ ਰਹਿਣ ਵਾਲੀ ਜਿਮੀਂਦਾਰ ਦੀ ਪਤਨੀ ਗੁਰਮੀਤ ਕੌਰ ਬੀਤੇ ਬੁੱਧਵਾਰ ਦੀ ਸਵੇਰ ਨੂੰ ਗੁਰਦੁਆਰੇ ਮੱਥਾ ਟੇਕਣ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ। 
ਅਜਿਹੇ ''ਚ ਪਰਿਵਾਰ ਵਾਲਿਆਂ ਨੇ ਭੋਗਪੁਰ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਬੁੱਧਵਾਰ ਨੂੰ ਪਿੰਡ ਦੇ ਲੋਕਾਂ ਨੇ ਜਦੋਂ ਛੱਪੜ ਕੋਲ ਇਕ ਲਾਸ਼ ਦੇਖੀ ਤਾਂ ਪੁਲਸ ਨੂੰ ਸੂਚਿਤ ਕੀਤਾ। ਮੌਕੇ ''ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਛੱਪੜ ''ਚੋਂ ਬਾਹਰ ਕੱਢਿਆ ਤਾਂ ਗੁਰਮੀਤ ਦਾ ਪਰਿਵਾਰ ਵੀ ਉੱਥੇ ਮੌਜੂਦ ਸੀ, ਜਿਨ੍ਹਾਂ ਨੇ ਕੱਪੜਿਆਂ ਤੋਂ ਉਸ ਦੀ ਪਛਾਣ ਕਰ ਲਈ। 
ਫਿਲਹਾਲ ਪੁਲਸ ਦਾ ਮੰਨਣਾ ਹੈ ਕਿ ਪੈਰ ਫਿਸਲਣ ਕਾਰਨ ਹੀ ਗੁਰਮੀਤ ਛੱਪੜ ''ਚ ਡਿਗੀ ਹੋਵੇਗੀ। ਇਸ ਤੋਂ ਇਲਾਵਾ ਪਰਿਵਾਰ ਵਾਲਿਆਂ ਨੇ ਵੀ ਕਿਸੇ ''ਤੇ ਕਤਲ ਦਾ ਸ਼ੱਕ ਜ਼ਾਹਰ ਨਹੀਂ ਕੀਤਾ, ਜਿਸ ਤੋਂ ਬਾਅਦ ਪੁਲਸ ਨੇ 174 ਦੀ ਕਾਰਵਾਈ ਕੀਤੀ ਹੈ। 


Babita Marhas

News Editor

Related News