ਭਾਖੜਾ ''ਚੋਂ ਤੈਰਦੀ ਲਾਸ਼ ਬਾਹਰ ਕੱਢੀ

Friday, Jun 09, 2017 - 08:02 AM (IST)

ਭਾਖੜਾ ''ਚੋਂ ਤੈਰਦੀ ਲਾਸ਼ ਬਾਹਰ ਕੱਢੀ

ਪਟਿਆਲਾ  (ਬਲਜਿੰਦਰ) - ਨਾਭਾ ਰੋਡ 'ਤੇ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਮੈਂਬਰਾਂ ਵੱਲੋਂ ਭਾਖੜਾ ਨਹਿਰ ਵਿਚ ਤੈਰਦੀ ਆ ਰਹੀ ਲਾਸ਼ ਨੂੰ ਕੱਢ ਲਿਆ ਗਿਆ ਹੈ। ਇਹ ਲਾਸ਼ ਇੱਕ ਬਜ਼ੁਰਗ ਮਹਿਲਾ ਦੀ ਹੈ। ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਲਾਸ਼ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖਤ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ।


Related News