ਲੁਧਿਆਣਾ : ਚਿਖਾ ''ਚੋਂ ਕੱਢੀ ਲਾਸ਼ ਦਾ ਰਹੱਸ ਹੋਰ ਵੀ ਗੰਭੀਰ

11/07/2019 3:05:29 PM

ਲੁਧਿਆਣਾ (ਮਹੇਸ਼) : ਕਤਲ ਦੀ ਸੰਭਾਵਨਾ ਕਾਰਨ ਮੰਗਲਵਾਰ ਨੂੰ ਪਿੰਡ ਭੱਟੀਆਂ ਦੇ ਸ਼ਮਸ਼ਾਨਘਾਟ 'ਚੋਂ ਚਿਤਾ 'ਚੋਂ ਕੱਢ ਕੇ ਕਬਜ਼ੇ 'ਚ ਲਈ ਲਾਸ਼ ਦੇ ਮਾਮਲੇ 'ਚ ਰਹੱਸ ਹੋਰ ਵੀ ਗੰਭੀਰ ਹੋ ਗਿਆ ਹੈ। ਪੋਸਟਮਾਰਟਮ 'ਚ ਮੌਤ ਦਾ ਖੁਲਾਸਾ ਨਾ ਹੋ ਸਕਣ ਕਾਰਨ ਉਸ ਦਾ ਵਿਸਰਾ ਜਾਂਚ ਲਈ ਖਰੜ ਸਥਿਤ ਪ੍ਰਯੋਗਸ਼ਾਲਾ ਭੇਜਿਆ ਜਾਵੇਗਾ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਮੌਕੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਜ਼ਿਲਾ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ 'ਤੇ ਕਿਸੇ ਵੀ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਹੀਂ ਪਾਏ ਗਏ ਹਨ ਅਤੇ ਨਾ ਹੀ ਸਰੀਰ 'ਤੇ ਕਿਸੇ ਤਰ੍ਹਾਂ ਦੇ ਜ਼ਹਿਰ ਦੇ ਲੱਛਣ ਹਨ।

ਉਸ ਦੀ ਮੌਤ ਦੇ ਕਾਰਨ ਸਪੱਸ਼ਟ ਨਾ ਹੋ ਸਕਣ ਕਾਰਨ ਉਸ ਦਾ ਵਿਸਰਾ ਸੀਲਬੰਦ ਕਰਕੇ ਜਾਂਚ ਲਈ ਭੇਜਿਆ ਗਿਆ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤਾ ਗਿਆ। ਵਿਸਰਾ ਰਿਪੋਰਟ ਆਉਣ 'ਚ ਕਰੀਬ 2 ਮਹੀਨੇ ਦਾ ਸਮਾਂ ਲੱਗੇਗਾ। ਹਾਲ ਦੀ ਘੜੀ ਹੁਣ ਕਤਲ ਦੇ ਕੋਈ ਸਬੂਤ ਸਾਹਮਣੇ ਨਹੀਂ ਆਏ। ਦੱਸ ਦੇਈਏ ਕਿ ਸਲੇਮ ਟਾਬਲੀ ਪੁਲਸ ਨੇ ਮ੍ਰਿਤਕ ਸੋਨੂੰ ਦੀ ਚਚੇਰੀ ਭੈਣ ਮੀਨਾਕਸ਼ੀ ਦੀ ਸ਼ਿਕਾਇਥ 'ਤੇ ਸੋਨੂੰ ਦੀ ਲਾਸ਼ ਚਿਤਾ 'ਚੋਂ ਕੱਢ ਕੇ ਕਬਜ਼ੇ 'ਚ ਲਈ ਸੀ। ਜਦੋਂ ਉਸ ਦਾ ਸਸਕਾਰ ਕੀਤਾ ਜਾ ਰਿਹਾ ਸੀ। ਉਸ ਨੇ ਕੁੱਟਮਾਰ ਕਰਕੇ ਸੋਨੂੰ ਦਾ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟ ਕੀਤਾ ਸੀ, ਜਦੋਂ ਕਿ ਸੋਨੂੰ ਦੀ ਪਤਨੀ ਰੀਟਾ ਦਾ ਕਹਿਣਾ ਸੀ ਕਿ ਉਸ ਦੇ ਪਤੀ ਦੀ ਮੌਤ ਸ਼ਰਾਬ ਜ਼ਿਆਦਾ ਪੀਣ ਕਾਰਨ ਹੋਈ ਹੈ।


Babita

Content Editor

Related News