ਮੋਹਾਲੀ : ਪਿੰਡ ਸੰਭਾਲਕੀ ''ਚੋਂ ਵਿਅਕਤੀ ਦੀ ਸੜੀ ਹੋਈ ਲਾਸ਼ ਬਰਾਮਦ

Friday, Jan 18, 2019 - 12:22 PM (IST)

ਮੋਹਾਲੀ : ਪਿੰਡ ਸੰਭਾਲਕੀ ''ਚੋਂ ਵਿਅਕਤੀ ਦੀ ਸੜੀ ਹੋਈ ਲਾਸ਼ ਬਰਾਮਦ

ਮੋਹਾਲੀ (ਕੁਲਦੀਪ) : ਮੋਹਾਲੀ ਦੇ ਪਿੰਡ ਸੰਭਾਲਕੀ 'ਚ ਸ਼ੁੱਕਰਵਾਰ ਨੂੰ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਮਾਧਵ ਚਤੁਰਵੇਦੀ (40) ਵਾਸੀ ਸੈਕਟਰ 108, ਮੋਹਾਲੀ ਦੇ ਤੌਰ 'ਤੇ ਹੋਈ ਹੈ, ਜੋ ਕਿ ਆਪਣੇ ਪਰਿਵਾਰ ਨਾਲ ਮੋਹਾਲੀ ਸੈਕਟਰ 108 ਵਿਖੇ ਰਹਿੰਦਾ ਸੀ। ਮ੍ਰਿਤਕ ਪੰਚਕੂਲਾ ਵਿਖੇ ਆਈਡੀਆ ਕੰਪਨੀ 'ਚ ਕੰਮ ਕਰਦਾ ਸੀ।

PunjabKesari

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਉਸ ਦੀ ਕਾਰ 'ਚ ਅੱਗ ਲੱਗ ਗਈ, ਜਿਸ ਵਿਚ ਮਾਧਵ ਜਲ ਗਿਆ ਅਤੇ ਉਸ ਦੀ ਬੁਰੀ ਤਰ੍ਹਾਂ ਸੜਨ ਕਾਰਨ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਸ ਟੀਮ ਤੇ ਫਾਰੈਂਸਿਕ ਟੀਮ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News