ਇੰਟਰਨੈੱਟ 'ਤੇ ਪੋਸਟ ਵੇਖ ਜਲੰਧਰ ਦੇ DC ਨੇ ਖ਼ੂਨ ਦਾਨ ਕਰਕੇ ਬਚਾਈ 85 ਸਾਲਾ ਔਰਤ ਦੀ ਜਾਨ

Friday, Dec 29, 2023 - 06:57 PM (IST)

ਇੰਟਰਨੈੱਟ 'ਤੇ ਪੋਸਟ ਵੇਖ ਜਲੰਧਰ ਦੇ DC ਨੇ ਖ਼ੂਨ ਦਾਨ ਕਰਕੇ ਬਚਾਈ 85 ਸਾਲਾ ਔਰਤ ਦੀ ਜਾਨ

ਜਲੰਧਰ- ਭਾਰਤੀ ਸੰਸਕ੍ਰਿਤੀ ਵਿੱਚ ਦਾਨ ਨੂੰ ਜ਼ਿੰਦਗੀ ਦਾ ਸਭ ਤੋਂ ਉੱਤਮ ਕੰਮ ਦੱਸਿਆ ਗਿਆ ਹੈ। ਕਿਸੇ ਦੀ ਜਾਨ ਬਚਾਉਣ ਵਾਲੇ ਦਾਨ ਨੂੰ ਸਭ ਤੋਂ ਵੱਡਾ ਦਾਨ ਕਹਿਣਾ ਗਲਤ ਨਹੀਂ ਹੋਵੇਗਾ। ਇਸੇ ਲਈ ਖ਼ੂਨ ਦਾਨ ਨੂੰ ਜੀਵਨ ਦਾ ਸਭ ਤੋਂ ਵੱਡਾ ਦਾਨ ਕਿਹਾ ਗਿਆ ਹੈ। ਖ਼ੂਨ ਦਾਨ ਕਰਨ ਦੀ ਸ਼ਲਾਘਾਯੋਗ ਵਾਲੀ ਅਜਿਹੀ ਹੀ ਮਿਸਾਲ ਜਲੰਧਰ ਵਿਚ ਵੇਖਣ ਨੂੰ ਮਿਲੀ, ਜਿੱਥੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਆਪਣਾ ਖ਼ੂਨ ਦਾਨ ਕਰਕੇ ਇਕ 85 ਸਾਲਾ ਔਰਤ ਦੀ ਜਾਨ ਬਚਾਈ। 
ਵੀਰਵਾਰ ਨੂੰ ਰਵਿਦਾਸ ਚੌਂਕ ਨੇੜੇ ਸਥਿਤ ਘਈ ਹਸਪਤਾਲ ਵਿਚ ਇਕ 85 ਸਾਲਾ ਔਰਤ ਨੂੰ ਬੀ-ਨੈਗੇਟਿਵ ਖ਼ੂਨ ਦੀ ਲੋੜ ਸੀ। ਜੋਕਿ ਪੂਰੇ ਸ਼ਹਿਰ ਵਿੱਚ ਕਿਤੇ ਨਹੀਂ ਮਿਲਿਆ। ਇਸ ਦੇ ਲਈ ਡਾਕਟਰਾਂ ਨੇ ਇੰਟਰਨੈੱਟ 'ਤੇ ਇਕ ਗਰੁੱਪ ਦਾ ਖ਼ੂਨ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਸੀ। 

ਇਹ ਵੀ ਪੜ੍ਹੋ : ਉਡੀਕ ਖ਼ਤਮ: ਕੱਲ੍ਹ ਸਵੇਰੇ ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲੇਗੀ 'ਵੰਦੇ ਭਾਰਤ ਐਕਸਪ੍ਰੈੱਸ', ਮਿਲੇਗੀ ਖ਼ਾਸ ਸਹੂਲਤ

ਇਸ ਪੋਸਟ ਨੂੰ ਜਲੰਧਰ ਦੇ ਡੀ. ਸੀ. ਵਿਸ਼ੇਸ਼ ਸਾਰੰਗਲ ਨੇ ਵੇਖਿਆ ਤਾਂ ਖ਼ੁਦ ਖ਼ੂਨ ਦਾਨ ਕਰਨ ਲਈ ਹਸਪਤਾਲ ਪਹੁੰਚੇ ਗਏ। ਇਸ ਨਾਲ ਉਕਤ ਔਰਤ ਦੀ ਜਾਨ ਬਚ ਗਈ। ਔਰਤ ਦੀ ਜਾਨ ਹੁਣ ਖ਼ਤਰੇ ਤੋਂ ਬਾਹਰ ਹੈ। ਡਿਪਟੀ ਕਮਿਸ਼ਨਰ ਵੱਲੋਂ ਕੀਤੇ ਗਏ ਇਸ ਕੰਮ ਲਈ ਪੂਰੇ ਸ਼ਹਿਰ ਵਿਚ ਸ਼ਲਾਘਾ ਹੋ ਰਹੀ ਹੈ। ਇਸ ਤੋਂ ਪਹਿਲਾਂ ਕੋਰੋਨਾ ਕਾਲ ਵਿਚ ਵਿਸ਼ੇਸ਼ ਸਾਰੰਗਲ ਨੇ ਏ.ਡੀ.ਸੀ. ਦੇ ਰੂਪ ਵਿਚ ਸੇਵਾਵਾਂ ਦਿੰਦੇ ਹੋਏ ਸ਼ਹਿਰ ਵਾਸੀਆਂ  ਦੀ ਕਾਫ਼ੀ ਮਦਦ ਕੀਤੀ ਸੀ। 

ਦੋ ਫ਼ੀਸਦੀ ਲੋਕਾਂ ਵਿਚ ਹੀ ਮਿਲਦਾ ਹੈ ਬੀ-ਨੈਗੇਟਿਵ ਬਲੱਡ 
ਬੀ-ਨੈਗੇਟਿਵ ਬਲੱਡ ਗਰੁੱਪ ਖ਼ੂਨ ਦਾਨਾਂ ਵਿਚੋਂ ਸਿਰਫ਼ ਦੋ ਫ਼ੀਸਦੀ ਵਿਚ ਹੀ ਮਿਲਦਾ ਹੈ। ਅਜਿਹੇ ਵਿਚ ਜੇਕਰ ਕਿਸੇ ਨੂੰ ਇਸ ਗਰੁੱਪ ਦੀ ਲੋੜ ਹੋਵੇ ਤਾਂ ਖ਼ੂਨਦਾਨ ਕਰਨ ਵਾਲੇ ਦੀ ਕਾਫ਼ੀ ਭਾਲ ਕਰਨੀ ਪੈਂਦੀ ਹੈ। ਘਈ ਹਸਪਤਾਲ ਵਿਚ ਦਾਖ਼ਲ 85 ਸਾਲਾ ਔਰਤ ਚੰਦਨ ਨੇਗੀ ਨੂੰ ਖ਼ੂਨ ਦੀ ਲੋੜ ਸੀ ਅਤੇ ਉਸ ਦੇ ਪਲੇਟਲੈਟ ਕਾਫ਼ੀ ਹੇਠਾਂ ਆ ਚੁੱਕੇ ਸਨ। ਡਾ. ਯੂ. ਐੱਸ. ਘਈ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਸੀ ਅਤੇ ਤੁਰੰਤ ਖ਼ੂਨ ਚੜ੍ਹਾਉਣ ਦੀ ਲੋੜ ਸੀ। ਜੇਕਰ ਡਿਪਟੀ ਕਮਿਸ਼ਨਰ ਸਮੇਂ 'ਤੇ ਨਾ ਆਉਂਦੇ ਤਾਂ ਅਣਹੋਣੀ ਹੋ ਸਕਦੀ ਸੀ। 

ਇਹ ਵੀ ਪੜ੍ਹੋ : ਅਹਿਮ ਖ਼ਬਰ: 'ਵੰਦੇ ਭਾਰਤ' 'ਚ ਪਹਿਲੇ ਦਿਨ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਹੋਵੇਗਾ ਮੁਫ਼ਤ ਸਫ਼ਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News