ਚੰਡੀਗੜ੍ਹ 'ਚ ਹਥਿਆਰ ਤੇ ਸ਼ਸਤਰ ਰੱਖਣ 'ਤੇ ਰੋਕ, DC ਨੇ ਜਾਰੀ ਕਰ ਦਿੱਤੇ ਹੁਕਮ

05/20/2023 2:06:22 PM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਨੇ ਯੂ. ਟੀ. ਦੇ ਦਾਇਰੇ ’ਚ ਹਥਿਆਰ ਅਤੇ ਸ਼ਸ਼ਤਰ ਰੱਖਣ ’ਤੇ ਰੋਕ ਲਾ ਦਿੱਤੀ ਹੈ। ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੇ ਇਹ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਹਥਿਆਰਾਂ ਦਾ ਲੋਕ ਗਲਤ ਇਸਤੇਮਾਲ ਕਰ ਸਕਦੇ ਹਨ, ਜੋ ਸ਼ਾਂਤੀ ਭੰਗ ਕਰਨ ਦੇ ਨਾਲ ਹੀ ਜਾਨ ਲਈ ਵੀ ਖ਼ਤਰਾ ਹੈ। ਇਹੀ ਕਾਰਨ ਹੈ ਕਿ ਘਾਤਕ ਹਥਿਆਰ, ਨੇਜੇ, ਲਾਠੀ, ਤਲਵਾਰਾਂ, ਚਾਕੂ ਅਤੇ ਰਾਡ ਆਦਿ ਰੱਖਣ ’ਤੇ ਰੋਕ ਲਾ ਦਿੱਤੀ ਹੈ। ਇਹ ਹੁਕਮ ਪੁਲਸ, ਮਿਲਟਰੀ ਅਤੇ ਪੈਰਾ-ਮਿਲਟਰੀ ਮੁਲਾਜ਼ਮਾਂ ’ਤੇ ਲਾਗੂ ਨਹੀਂ ਹੋਣਗੇ ਪਰ ਮੁਲਾਜ਼ਮ ਵਰਦੀ 'ਚ ਡਿਊਟੀ ਦੌਰਾਨ ਹੀ ਹਥਿਆਰਾਂ ਨੂੰ ਨਾਲ ਰੱਖ ਸਕਣਗੇ।

ਇਹ ਵੀ ਪੜ੍ਹੋ : ਨੂੰਹ ਕਿਤੇ ਵੀਡੀਓ ਨਾ ਦੇਖ ਲਵੇ, ਡਰਦੀ ਸੱਸ ਘਰੋਂ ਚਲੀ ਗਈ, ਫਿਰ 2 ਸਾਲਾਂ ਬਾਅਦ...

ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟਸ ਅਤੇ ਗੈਸਟ ਹਾਊਸਾਂ 'ਚ ਵੀ ਆਈ. ਡੀ. ਪਰੂਫ਼ ਲਾਜ਼ਮੀ ਕੀਤਾ ਗਿਆ ਹੈ। ਬਿਨਾਂ ਆਈ. ਡੀ. ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਹੋਟਲ ਮਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿਜ਼ਿਟਰਜ਼ ਲਈ ਇਕ ਰਜਿਸਟਰ ਮੇਨਟੇਨ ਕਰਨ। ਇਸ ਤੋਂ ਇਲਾਵਾ ਗਾਹਕ ਦੇ ਨਾਂ ਦੇ ਨਾਲ ਹੀ ਐਡਰੈੱਸ, ਟੈਲੀਫ਼ੋਨ ਨੰਬਰ ਅਤੇ ਉਸ ਦੇ ਸਾਈਨ ਰਜਿਸਟਰ 'ਚ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਖੰਨਾ 'ਚ GT ਰੋਡ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ, ਮੌਕੇ 'ਤੇ ਪਈਆਂ ਭਾਜੜਾਂ
ਸਾਈਬਰ ਕੈਫ਼ਿਆਂ ’ਚ ਹਰ ਵਿਜ਼ਿਟਰ ਦੀ ਰੱਖਣੀ ਪਵੇਗੀ ਐਂਟਰੀ
ਡੀ. ਸੀ. ਨੇ ਸ਼ਹਿਰ 'ਚ ਸਾਈਬਰ ਕੈਫੇ ਚਲਾਉਣ ਵਾਲਿਆਂ ਲਈ ਵੀ ਹੁਕਮ ਜਾਰੀ ਕੀਤੇ ਹਨ, ਜੋ 60 ਦਿਨ ਤੱਕ ਲਾਗੂ ਰਹਿਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ। ਹਰ ਵਿਜ਼ਿਟਰ ਦੀ ਐਂਟਰੀ ਰਜਿਸਟਰ 'ਚ ਹੋਣੀ ਚਾਹੀਦੀ ਹੈ, ਜਿਸ 'ਚ ਉਸ ਦਾ ਨਾਂ, ਪਤਾ, ਮੋਬਾਇਲ ਨੰਬਰ ਅਤੇ ਆਈ. ਡੀ. ਪਰੂਫ਼ ਹੋਣਾ ਜ਼ਰੂਰੀ ਹੈ। ਕੈਫੇ ਚਲਾਉਣ ਵਾਲਿਆਂ ਨੂੰ ਐਕਟੀਵਿਟੀ ਸਰਵਰ ਦਾ ਰਿਕਾਰਡ ਘੱਟੋ-ਘੱਟ 6 ਮਹੀਨਿਆਂ ਤੱਕ ਮੇਨ ਸਰਵਰ 'ਚ ਰੱਖਣਾ ਪਵੇਗਾ। ਕਿਸੇ ਵੀ ਸ਼ੱਕੀ ਯੂਜ਼ਰ ਦੀ ਪੁਲਸ 'ਚ ਸ਼ਿਕਾਇਤ ਦੇਣੀ ਪਵੇਗੀ। ਇਸ ਤੋਂ ਇਲਾਵਾ ਹੁਕਮ ਜਾਰੀ ਕੀਤੇ ਗਏ ਹਨ ਕਿ ਸ਼ਹਿਰ 'ਚ ਕੋਈ ਵੀ ਵਿਅਕਤੀ ਕਿਰਾਏਦਾਰ, ਨੌਕਰ ਅਤੇ ਪੇਇੰਗ ਗੈਸਟ ਰੱਖਣ ਤੋਂ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਇਲਾਕੇ ਦੇ ਸਟੇਸ਼ਨ ਹਾਊਸ ਅਫ਼ਸਰ ਨੂੰ ਦੇਵੇ, ਤਾਂ ਕਿ ਪੁਲਸ ਕੋਲ ਉਸ ਦਾ ਪੂਰਾ ਰਿਕਾਰਡ ਰਹਿ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News