ਪਹਿਲਕਦਮੀ : ਸਰਕਾਰੀ ਸਕੂਲਾਂ ਦੀ ਪੀ. ਟੀ. ਐੱਮ. ਦਾ ਹਿੱਸਾ ਬਣਨਗੇ ਡੀ. ਸੀ. ਤੇ ਐੱਸ. ਡੀ. ਐੱਮ.
Thursday, Dec 22, 2022 - 02:11 AM (IST)
ਲੁਧਿਆਣਾ (ਵਿੱਕੀ) : ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ 24 ਦਸੰਬਰ ਨੂੰ ਹੋਣ ਵਾਲੀ ਪੇਰੈਂਟਸ-ਟੀਚਰ ਮੀਟਿੰਗ ਨੂੰ ਇਤਿਹਾਸਕ ਬਣਾਉਣ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਿੱਥੇ ਵੀਰਵਾਰ ਨੂੰ ਸੂਬੇ ਦੇ ਸਾਰੇ ਸਕੂਲ ਮੁਖੀਆਂ ਨੂੰ ਐਜੂਸੈੱਟ ਰਾਹੀਂ ਸੰਬੋਧਨ ਕਰਨਗੇ, ਉੱਥੇ ਬੈਂਸ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਬ-ਡਵੀਜ਼ਨਲ ਮੈਜਿਸਟ੍ਰੇਟ ਨੂੰ ਵੀ 24 ਦਸੰਬਰ ਨੂੰ ਹੋਣ ਵਾਲੀ ਇਸ ਪੀ. ਟੀ. ਐੱਮ. ਦਾ ਹਿੱਸਾ ਬਣਾਉਣ ਦੀ ਦਿਸ਼ਾ ’ਚ ਕਦਮ ਵਧਾਏ ਹਨ।
ਇਹ ਵੀ ਪੜ੍ਹੋ : ਜ਼ਮੀਨ ਦੇ ਸੌਦੇ ’ਚ ਚਾਚੇ ਵੱਲੋਂ ਧੋਖਾਦੇਹੀ, ਭਤੀਜੇ ਨੇ ਚੁੱਕਿਆ ਖੌਫ਼ਨਾਕ ਕਦਮ
ਸੂਬੇ ਦੇ ਸਿੱਖਿਆ ਜਗਤ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਡੀ. ਸੀ. ਅਤੇ ਐੱਸ. ਡੀ. ਐੱਮ. ਪੇਰੈਂਟਸ ਟੀਚਰ ਮੀਟਿੰਗ ਵਾਲੇ ਦਿਨ ਆਪਣੇ ਇਲਾਕੇ ਦੇ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਉਤਸ਼ਾਹਿਤ ਕਰਨਗੇ।
ਇਹ ਵੀ ਪੜ੍ਹੋ : ਨਾਨੀ ਦੇ ਜਨਮ ਦਿਨ 'ਤੇ ਦੋਹਤੇ ਨੇ ਕੀਤਾ ਸ਼ਰਮਨਾਕ ਕਾਰਾ, ਕੇਕ ਲੈ ਕੇ ਪਹੁੰਚੀ ਧੀ ਦੇ ਦੇਖ ਉੱਡੇ ਹੋਸ਼
ਸਿੱਖਿਆ ਮੰਤਰੀ ਨੇ ਅੱਜ ਇਕ ਪੱਤਰ ਜ਼ਰੀਏ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੇਰੈਂਟਸ-ਟੀਚਰਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਖੁਦ ਅਤੇ ਇਲਾਕੇ ਦੇ ਐੱਸ. ਡੀ. ਐੱਮਜ਼ ਨੂੰ ਸ਼ਨੀਵਾਰ ਨੂੰ ਹੋਣ ਵਾਲੀ ਪੀ. ਟੀ. ਐੱਮ. ਵਿਚ ਸਕੂਲਾਂ ਵਿਚ ਪੁੱਜ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਤਸ਼ਾਹਤ ਕਰਨ ਲਈ ਕਿਹਾ ਹੈ, ਜਿਸ ਨਾਲ ਇਸ ਦੇ ਹਾਂਪੱਖੀ ਨਤੀਜੇ ਨਿਕਲ ਸਕਣ।