ਸ਼ਾਰਪਸ਼ੂਟਰ ਦਵਿੰਦਰ ਬੰਬੀਹਾ ਗੈਂਗ ਦਾ ਸਰਗਰਮ ਗੈਂਗਸਟਰ ਗ੍ਰਿਫਤਾਰ

Monday, Jun 11, 2018 - 07:22 PM (IST)

ਸ਼ਾਰਪਸ਼ੂਟਰ ਦਵਿੰਦਰ ਬੰਬੀਹਾ ਗੈਂਗ ਦਾ ਸਰਗਰਮ ਗੈਂਗਸਟਰ ਗ੍ਰਿਫਤਾਰ

ਖਰੜ (ਅਮਰਦੀਪ, ਰਣਬੀਰ, ਸ਼ਸ਼ੀ) : ਸੀ. ਆਈ. ਏ. ਪੁਲਸ ਨੇ ਇਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਪੀ. ਜਾਂਚ ਹਰਬੀਰ ਸਿੰਘ ਅਟਵਾਲ ਅਤੇ ਡੀ. ਐੱਸ. ਪੀ. ਜਾਂਚ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਨੇ ਬੰਬੀਹਾ ਗੈਂਗ ਦੇ ਇਕ ਸਰਗਰਮ ਮੈਂਬਰ ਸ਼ਗਨਦੀਪ ਸਿੰਘ ਉਰਫ ਪੱਪੂ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਪੰਨੀਵਾਲਾ ਜ਼ਿਲਾ ਸਿਰਸਾ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਹੈ। 
ਐੱਸ. ਪੀ. ਨੇ ਦੱਸਿਆ ਕਿ ਉਕਤ ਗੈਂਗਸਟਰ ਖਿਲਾਫ 9 ਨਵੰਬਰ 2012 ਨੂੰ ਥਾਣਾ ਡੱਬਵਾਲੀ ਹਰਿਆਣਾ ਵਿਖੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਉਹ ਅਸਲਾ ਐਕਟ ਤਹਿਤ ਥਾਣਾ ਸੰਗਤ ਜ਼ਿਲਾ ਬਠਿੰਡਾ ਵਿਚ ਭਗੌੜਾ ਚਲਿਆ ਆ ਰਿਹਾ ਸੀ। ਅੱਜ ਗੈਂਗਸਟਰ ਸ਼ਗਨਦੀਪ ਪੱਪੂ ਨੂੰ ਗ੍ਰਿਫਤਾਰ ਕਰਕੇ ਡੱਬਵਾਲੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।


Related News