ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਦੀਆਂ ਬੇਟੀਆਂ ਸੜਕ ਹਾਦਸੇ ’ਚ ਗੰਭੀਰ ਜ਼ਖਮੀ

Monday, Feb 01, 2021 - 09:24 PM (IST)

ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਦੀਆਂ ਬੇਟੀਆਂ ਸੜਕ ਹਾਦਸੇ ’ਚ ਗੰਭੀਰ ਜ਼ਖਮੀ

ਟਾਂਡਾ ਉੜਮੁੜ,(ਪੰਡਿਤ)- ਅੱਜ ਸ਼ਾਮ ਹਾਈਵੇਅ ’ਤੇ ਮਾਲਵਾ ਮੋਟਰਜ਼ ਨਜ਼ਦੀਕ ਵਾਪਰੇ ਹਾਦਸੇ ਵਿਚ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਸੰਘਰਸ਼ ਕਰ ਰਹੀ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀਆਂ ਬੇਟੀਆਂ ਗੰਭੀਰ ਜ਼ਖਮੀ ਹੋ ਗਈਆਂ | ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਕਟਿਵਾ ਸਵਾਰ ਸੁਖਮਨਦੀਪ ਕੌਰ ਅਤੇ ਗੁਰਕੀਰਤ ਕੌਰ ਅਚਾਨਕ ਮੁੜੀ ਕਾਰ ਤੋਂ ਬਚਦੀਆਂ ਹੋਈਆਂ ਕਾਰ ਦੀ ਲਪੇਟ ਵਿਚ ਆ ਕੇ ਸੜਕ ’ਤੇ ਡਿੱਗ ਪਈਆਂ |
ਗੰਭੀਰ ਹਾਲਤ ਵਿਚ ਜ਼ਖਮੀ ਹੋਈਆਂ ਦੋਹਾਂ ਲੜਕੀਆਂ ਨੂੰ ਟਾਂਡਾ ਦੇ ਵੇਵਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ |


author

Bharat Thapa

Content Editor

Related News