ਧੀ ਨੂੰ ਗਰਭਵਤੀ ਕਰਨ ਵਾਲਾ ਕਲਯੁਗੀ ਪਿਓ ਗ੍ਰਿਫਤਾਰ

01/17/2020 1:26:00 AM

ਚੰਡੀਗੜ੍ਹ,(ਸੰਦੀਪ)- ਆਪਣੀ 16 ਸਾਲ ਦੀ ਧੀ ਨਾਲ ਕਈ ਮਹੀਨਿਆਂ ਤੱਕ ਜ਼ਬਰ-ਜਨਾਹ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਵਾਲੇ ਕਲਯੁਗੀ ਪਿਓ ਨੂੰ ਸੈਕਟਰ-36 ਥਾਣਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਪੀੜਤਾ ਦੇ ਬਿਆਨਾਂ ਅਤੇ ਉਸ ਦੇ ਮੈਡੀਕਲ ਦੇ ਆਧਾਰ 'ਤੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਪੁਲਸ ਜ਼ਿਲਾ ਅਦਾਲਤ 'ਚ ਪੇਸ਼ ਕਰੇਗੀ। ਜਾਂਚ 'ਚ ਸਾਹਮਣੇ ਆਇਆ ਕਿ ਪੀੜਤਾ ਆਪਣੇ ਮਾਂ-ਬਾਪ ਅਤੇ 4 ਭੈਣ-ਭਰਾਵਾਂ ਨਾਲ ਕਈ ਸਾਲਾਂ ਤੋਂ ਸ਼ਹਿਰ 'ਚ ਰਹਿੰਦੀ ਹੈ। ਉਸ ਦਾ ਪਿਓ ਮਜ਼ਦੂਰੀ ਦਾ ਕੰਮ ਕਰਦਾ ਹੈ।

ਪੀੜਤਾ ਦੀ ਮਾਂ ਕਿਸੇ ਕਾਰਣ ਤਕਰੀਬਨ 6 ਮਹੀਨੇ ਪਹਿਲਾਂ ਯੂ. ਪੀ. ਸਥਿਤ ਆਪਣੇ ਪਿੰਡ ਚਲੀ ਗਈ ਸੀ, ਬਸ ਇਸ ਗੱਲ ਦਾ ਫਾਇਦਾ ਮੁਲਜ਼ਮ ਨੇ ਚੁੱਕਿਆ ਅਤੇ ਤਕਰੀਬਨ 6 ਮਹੀਨਿਆਂ ਤੋਂ ਲਗਾਤਾਰ ਜ਼ਬਰਦਸਤੀ ਆਪਣੀ ਧੀ ਨਾਲ ਜ਼ਬਰ-ਜਨਾਹ ਕਰਦਾ ਰਿਹਾ। ਮੁਲਜ਼ਮ ਉਸ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੰਦਾ ਸੀ। ਉਥੇ ਹੀ ਆਪਣੀ ਮਾਂ ਦੇ ਪਿੰਡ ਤੋਂ ਪਰਤਣ 'ਤੇ ਪੀੜਤਾ ਨੇ ਇਸ ਬਾਰੇ ਜਾਣਕਾਰੀ ਦਿੱਤੀ। ਮਾਂ ਨੇ ਕਿਸੇ ਜਾਣਕਾਰ ਦੀ ਮਦਦ ਨਾਲ ਇਸ ਬਾਰੇ ਚਾਈਲਡ ਹੈਲਪਲਾਈਨ ਅਤੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਮਹਿਲਾ ਜਾਂਚ ਅਧਿਕਾਰੀ ਪੀੜਤਾ ਕੋਲ ਪਹੁੰਚੀ ਅਤੇ ਉਸ ਦੇ ਬਿਆਨ ਲਏ। ਇਸ ਤੋਂ ਬਾਅਦ ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ, ਜਿਸ ਵਿਚ ਸਾਹਮਣੇ ਆਇਆ ਕਿ ਪੀੜਤਾ ਗਰਭਵਤੀ ਹੈ। ਇਸ ਤੋਂ ਬਾਅਦ ਪੁਲਸ ਨੇ ਪੀੜਤਾ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਉਸ ਦੇ ਮੁਲਜ਼ਮ ਪਿਓ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


Related News