ਰਾਤ ਦੇ ਹਨੇਰੇ 'ਚ ਨੂੰਹ ਦਾ ਵੱਡਾ ਕਾਰਾ, ਹਿਲਾ 'ਤਾ ਟੱਬਰ ਸਾਰਾ

07/13/2019 12:26:14 PM

ਲੁਧਿਆਣਾ (ਰਾਮ) : ਰਾਤ ਦੇ ਹਨੇਰੇ 'ਚ ਆਪਣੇ ਨੌਕਰ ਨਾਲ ਮਿਲ ਕੇ ਨੂੰਹ ਨੇ ਪਤੀ ਸਮੇਤ ਸਹੁਰੇ ਪਰਿਵਾਰ ਨੂੰ ਬੇਹੋਸ਼ੀ ਦੀ ਦਵਾਈ ਦੇ ਦਿੱਤੀ ਅਤੇ ਘਰ ਦਾ ਸਾਰਾ ਸਮਾਨ ਲੈ ਕੇ ਫੁਰਰ ਹੋ ਗਈ। ਨੂੰਹ ਦਾ ਅਜਿਹਾ ਕਾਰਾ ਜਾਨਣ ਤੋਂ ਬਾਅਦ ਪੂਰੇ ਦਾ ਪੂਰੇ ਟੱਬਰ ਹਿੱਲ ਗਿਆ। ਜਾਣਕਾਰੀ ਮੁਤਾਬਕ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਪਤੀ ਗੌਰਵ ਕੁਮਾਰ ਵਾਸੀ ਚੌਧਰੀ ਕਾਲੋਨੀ, ਮੋਤੀ ਨਗਰ ਨੇ ਦੱਸਿਆ ਕਿ ਉਸ ਦਾ ਵਿਆਹ ਮਾਰਚ, 2018 'ਚ ਇੰਦੂ ਨਾਂ ਦੀ ਕੁੜੀ ਨਾਲ ਹੋਇਆ ਸੀ।

ਵਿਆਹ ਦੇ 2 ਮਹੀਨੇ ਬਾਅਦ ਹੀ ਉਸ ਦੀ ਪਤਨੀ ਦੇ ਪੇਕੇ ਘਰ ਨੌਕਰ ਦਾ ਕੰਮ ਕਰਨ ਵਾਲਾ ਅਸ਼ੀਸ ਕੁਮਾਰ ਉਨ੍ਹਾਂ ਦੇ ਘਰ ਆਉਣ-ਜਾਣ ਲੱਗ ਪਿਆ। ਜਦੋਂ ਗੌਰਵ ਨੇ ਇੰਦੂ ਨੂੰ ਇਸ ਦੇ ਲਈ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੰਦੂ ਨੇ ਉਸ ਨਾਲ ਕਥਿਤ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਬੀਤੀ 10 ਜੁਲਾਈ ਦੀ ਰਾਤ ਨੂੰ ਇੰਦੂ ਨੇ ਆਪਣੀ ਸੱਸ, ਸਹੁਰੇ ਅਤੇ ਪਤੀ ਗੌਰਵ ਨੂੰ ਰਾਤ ਦੇ ਖਾਣੇ 'ਚ ਬੇਹੋਸ਼ੀ ਦੀ ਦਵਾਈ ਦੇ ਦਿੱਤੀ। ਇਸ ਤੋਂ ਬਾਅਦ ਉਹ ਅਸ਼ੀਸ਼ ਨਾਲ ਮਿਲ ਕੇ ਘਰ ਦਾ ਸਾਰਾ ਸਮਾਨ ਚੋਰੀ ਕਰਕੇ ਲੈ ਗਈ। ਇਸ ਸਬੰਧੀ ਉਨ੍ਹਾਂ ਨੂੰ ਦੂਜੀ ਸਵੇਰ ਪਤਾ ਲੱਗਾ, ਜਦੋਂ ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਰਾਤ ਨੂੰ ਇੰਦੂ ਅਤੇ ਅਸ਼ੀਸ ਗੱਡੀ 'ਚ ਸਾਰਾ ਸਮਾਨ ਲੱਦ ਕੇ ਲੈ ਗਏ। ਫਿਲਹਾਲ ਪੁਲਸ ਨੇ ਗੌਰਵ ਦੇ ਬਿਆਨਾਂ 'ਤੇ ਇੰਦੂ ਤੇ ਨੌਕਰ ਅਸ਼ੀਸ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Babita

Content Editor

Related News