ਜ਼ੁਲਮ ਦੀ ਹੱਦ! ਰੋਟੀ ਮੰਗਣ ''ਤੇ ਹੈਵਾਨ ਬਣੀ ਨੂੰਹ, ਤਸਵੀਰਾਂ ''ਚ ਦੇਖੋ ਕੀ ਕਰ ਦਿੱਤਾ 95 ਸਾਲਾ ਸੱਸ ਦਾ ਹਾਲ

Friday, Aug 02, 2024 - 12:50 PM (IST)

ਜ਼ੁਲਮ ਦੀ ਹੱਦ! ਰੋਟੀ ਮੰਗਣ ''ਤੇ ਹੈਵਾਨ ਬਣੀ ਨੂੰਹ, ਤਸਵੀਰਾਂ ''ਚ ਦੇਖੋ ਕੀ ਕਰ ਦਿੱਤਾ 95 ਸਾਲਾ ਸੱਸ ਦਾ ਹਾਲ

ਫਿਲੌਰ (ਭਾਖੜੀ)- ਕਲਯੁਗੀ ਨੂੰਹ ਦੀ ਬੇਹੱਦ ਸ਼ਰਮਨਾਕ ਕਰਤੂਤ, ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਖਾਣਾ ਮੰਗਣ ’ਤੇ 95 ਸਾਲਾ ਬਜ਼ੁਰਗ ਸੱਸ ਨੂੰ ਉਸ ਦੀ ਨੂੰਹ ਜ਼ਮੀਨ ’ਤੇ ਸੁੱਟ ਕੇ ਉਸ ਦੇ ਉੱਪਰ ਬੈਠ ਕੇ ਬੁਰੀ ਤਰ੍ਹਾਂ ਕੁੱਟ ਰਹੀ ਹੈ। ਬੀਤੇ ਦਿਨ ਜਦੋਂ ਉਸ ਨੇ ਆਪਣੀ ਸੱਸ ਦੀ ਕੁੱਟਮਾਰ ਕੀਤੀ ਤਾਂ ਉਸ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਸ ਨੂੰ ਇਲਾਜ ਲਈ ਉਸ ਦੇ ਬੇਟੇ ਨੇ ਸਥਾਨਕ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਆਪਣੀ ਸ਼ਰਮਨਾਕ ਕਰਤੂਤ ਦੇ ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਨੂੰਹ ਜੋ 2 ਬੱਚਿਆਂ ਦੀ ਮਾਂ ਹੈ, ਘਰੋਂ ਫਰਾਰ ਦੱਸੀ ਦਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਪੰਜਾਬ ਪੁਲਸ ਨੇ ਮਸ਼ਹੂਰ ਹੋਟਲ 'ਚ ਮਾਰੀ Raid, ਮੌਕੇ ਤੋਂ ਕਾਬੂ ਕਰ ਲਏ 4 ਲੋਕ

ਸੂਚਨਾ ਮੁਤਾਬਕ ਸ਼ਹਿਰ ਦੇ ਵਾਰਡ ਨੰ. 8 ਸਬਜ਼ੀ ਮੁਹੱਲਾ ਦੇ ਸੈਂਦਾ ਮੁਹੱਲੇ ਦੀ ਰਹਿਣ ਵਾਲੀ ਬਜ਼ੁਰਗ ਔਰਤ ਸ਼ੀਲਾ ਦੇਵੀ (95) ਜੋ ਆਪਣੀ ਹੀ ਨੂੰਹ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਕਰ ਕੇ ਜ਼ਖਮੀ ਹਾਲਤ ’ਚ ਸਥਾਨਕ ਹਸਪਤਾਲ ’ਚ ਜ਼ੇਰੇ ਇਲਾਜ ਪਈ ਹੈ, ਨੇ ਦੱਸਿਆ ਕਿ ਉਸ ਦੇ ਪਤੀ ਦਾ ਦਿਹਾਂਤ ਹੋ ਚੁੱਕਾ ਹੈ। ਉਸ ਦੀ ਇਕ ਬੇਟੀ ਅਤੇ ਇਕ ਬੇਟਾ ਮਨਜੀਤ ਕੁਮਾਰ ਹੈ। ਦੋਵੇਂ ਵਿਆਹੇ ਹੋਏ ਹਨ। ਉਹ ਆਪਣੇ ਬੇਟੇ ਨਾਲ ਹੀ ਉਹ ਘਰ ’ਚ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀ ਨੂੰਹ ਨਾ ਤਾਂ ਉਸ ਦਾ ਕਹਿਣਾ ਮੰਨਦੀ ਹੈ ਤੇ ਨਾ ਹੀ ਆਪਣੇ ਪਤੀ ਦਾ।

PunjabKesari

ਉਸ ਨੇ ਰੋਂਦੇ ਹੋਏ ਦੱਸਿਆ ਕਿ ਜਿਉਂ ਹੀ ਉਸ ਦਾ ਬੇਟਾ ਰੋਜ਼ਾਨਾ ਸਵੇਰੇ ਘਰੋਂ ਕੰਮ ’ਤੇ ਚਲਾ ਜਾਂਦਾ ਹੈ ਤਾਂ ਉਸ ਦੀ ਨੂੰਹ ਦਾ ਉਸ ’ਤੇ ਜ਼ੁਲਮ ਸ਼ੁਰੂ ਹੋ ਜਾਂਦਾ ਹੈ। ਉਹ ਉਸ ਨੂੰ ਧੋਤੇ ਹੋਏ ਕੱਪੜੇ ਵੀ ਨਹੀਂ ਦਿੰਦੀ ਹੈ। ਇਸ ਉਮਰ ’ਚ ਵੀ ਉਹ ਆਪਣੇ ਕੱਪੜੇ ਖੁਦ ਹੀ ਧੋਂਦੀ ਹੈ, ਉਸ ਨੂੰ ਪੂਰਾ ਦਿਨ ਖਾਣਾ ਨਹੀਂ ਦਿੱਤਾ ਜਾਂਦਾ ਹੈ। ਸਿਰਫ ਇਕ ਵੇਲੇ ਰਾਤ ਨੂੰ ਖਾਣਾ ਦਿੰਦੀ ਹੈ, ਜਦੋਂ ਉਸ ਦਾ ਬੇਟਾ ਘਰ ਆਉਣ ਵਾਲਾ ਹੁੰਦਾ ਹੈ।

ਜੇਕਰ ਦਿਨ ਸਮੇਂ ਉਹ ਭੁੱਖ ਲੱਗਣ ’ਤੇ ਖਾਣਾ ਮੰਗਦੀ ਹੈ ਤਾਂ ਬਦਲੇ ’ਚ ਉਹ ਉਸ ਦੇ ਮੂੰਹ ’ਤੇ 2-3 ਥੱਪੜ ਮਾਰ ਦਿੰਦੀ ਹੈ। ਉਸ ਦੀ ਨੂੰਹ ਦੇ ਜ਼ੁਲਮ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਅਤੇ ਉਹ ਉਸ ਨੂੰ ਪਹਿਲਾਂ ਪਟਕ ਕੇ ਜ਼ਮੀਨ ’ਤੇ ਸੁੱਟਦੀ ਹੈ, ਉਸ ਤੋਂ ਬਾਅਦ ਉੱਪਰ ਬੈਠ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਦੀ ਹੈ। ਸੂਰਜ ਢਲਦੇ ਹੀ ਉਸ ਦੇ ਬੇਟੇ ਦੇ ਆਉਣ ਤੋਂ ਪਹਿਲਾਂ ਜਾਨਵਰਾਂ ਵਾਂਗ ਉਸ ਦੇ ਅੱਗੇ ਖਾਣਾ ਸੁੱਟ ਕੇ ਚਲੀ ਜਾਂਦੀ ਹੈ। ਬਜ਼ੁਰਗ ਔਰਤ ’ਤੇ ਰੋਜ਼ਾਨਾ ਉਸ ਦੀ ਨੂੰਹ ਵੱਲੋਂ ਕੀਤੇ ਜਾਣ ਵਾਲੇ ਜ਼ੁਲਮ ’ਤੇ ਕਿਸੇ ਹੋਰ ਤੀਜੇ ਦੀ ਵੀ ਨਜ਼ਰ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ਸਿਵਲ ਹਸਪਤਾਲ 'ਚ ਜਾਅਲੀ ਡਾਕਟਰ ਨੇ ਬਜ਼ੁਰਗ ਨਾਲ ਕਰ 'ਤਾ ਕਾਂਡ, CMO ਕੋਲ ਪਹੁੰਚੀ ਸ਼ਿਕਾਇਤ

ਬੀਤੇ ਦਿਨ ਜਦੋਂ ਬਜ਼ੁਰਗ ਔਰਤ ਨੇ ਘਰ ਦੇ ਬਰਾਂਡੇ ’ਚ ਬੈਠ ਕੇ ਆਪਣੀ ਨੂੰਹ ਨੂੰ ਆਵਾਜ਼ਾਂ ਮਾਰ ਕੇ ਖਾਣਾ ਮੰਗਿਆ ਤਾਂ ਉਹ ਕਮਰੇ ’ਚੋਂ ਭੜਕੀ ਹੋਈ ਬਾਹਰ ਆਈ। ਪਹਿਲਾਂ ਉਸ ਨੇ ਪੀੜਤ ਨੂੰ ਜ਼ਮੀਨ ’ਤੇ ਪਟਕਿਆ। ਉਸ ਤੋਂ ਬਾਅਦ ਉਸ ਦੇ ਉੱਪਰ ਬੈਠ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗ ਪਈ।

ਇਸ ਵਾਰ ਉਸ ਦੇ ਜ਼ੁਲਮ ਦੀ ਪੂਰੀ ਵੀਡੀਓ ਕਿਸੇ ਤੀਜੇ ਨੇ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਆਪਣਾ ਪਰਦਾਫਾਸ਼ ਹੁੰਦਾ ਦੇਖ ਕੇ ਕਲਯੁਗੀ ਬਹੁ ਘਰੋਂ ਫਰਾਰ ਦੱਸੀ ਜਾਂਦੀ ਹੈ। ਬੇਟੇ ਨੇ ਘਰ ਪੁੱਜ ਕੇ ਆਪਣੀ ਮਾਤਾ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ।

PunjabKesari

ਬਜ਼ੁਰਗ ਮਾਤਾ ਨੇ ਕਿਹਾ ਕਿ ਨੂੰਹ ਉਸ ਨੂੰ ਮਾਰ ਕੇ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਉਹ ਤਾਂ ਖੁਦ ਰੱਬ ਅੱਗੇ ਫਰਿਆਦ ਕਰਦੀ ਹੈ ਕਿ ਜੇਕਰ ਉਸ ਨੂੰ ਜਿਊਂਦਾ ਰੱਖਣਾ ਹੈ ਤਾਂ ਉਸ ਨੂੰ ਨਿਆਂ ਦਿਵਾ ਦੇਵੇ ਜਾਂ ਫਿਰ ਉਸ ਦੀ ਜਾਨ ਕੱਢ ਲਵੇ। ਉਸ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਉਸ ਦੀ ਨੂੰਹ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News